ਜੀਵਨ ਵਿਚ ਵਿਚਰਦਿਆਂ ਅਨੇਕਾਂ ਬਿਖੜੇ ਪੈਂਡੇ ਸਾਹਮਣੇ ਆਉਂਦੇ ਹਨ, ਅਨੇਕਾਂ ਦੁੱਖ ਸੁੱਖ ਸਾਡੇ ਜੀਵਨ ਦਾ ਹਿੱਸਾ ਬਣਦੇ ਹਨ ਪਰ ਲੋੜ ਹੈ ਕਿ ਅਜਿਹੇ ਸਮਿਆਂ ਨੂੰ ਗੁਰਮਤਿ ਅਨੁਸਾਰ ਕਿਵੇਂ ਸੰਭਾਲਿਆ ਜਾਵੇ? ਕਿਸ ਤਰ੍ਹਾਂ ਗੁਰਮਤਿ ਦੇ ਦਾਇਰੇ ਵਿਚ ਰਹਿੰਦਿਆਂ ਆਪਣੇ ਕਾਰਜਾਂ ਦਾ ਸਮਾਧਾਨ ਕੀਤਾ ਜਾਵੇ। ਇਸ ਮਨੋਰਥ ਦੀ ਪੂਰਤੀ ਲਈ, ਇਸ ਉਦੇਸ਼ ਦੀ ਪ੍ਰਾਪਤੀ ਲਈ ਅਤੇ ਇਸ ਟੀਚੇ ਤੱਕ ਪਹੁੰਚਣ ਲਈ ਭਾਈ ਗੁਰਇਕਬਾਲ ਸਿੰਘ ਜੀ ਨੇ ਇਹ ਪੁਸਤਕ ਲਿਖਣ ਦਾ ਮਹਾਨ ਕਾਰਜ ਸੰਪੂਰਨ ਕੀਤਾ ਹੈ। ਇਸ ਪੁਸਤਕ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ। ਭਾਗ ਪਹਿਲੇ ਵਿਚ ਭਾਈ ਸਾਹਿਬ ਨੇ 169 ਸਵਾਲਾਂ ਦੇ ਜਵਾਬ ਦਿੱਤੇ ਹਨ ਅਤੇ ਦੂਜੇ ਭਾਗ ਵਿਚ 170 ਤੋਂ 267 ਸਵਾਲ ਜਵਾਬ ਪੇਸ਼ ਕੀਤੇ ਹਨ।