ਗੁਰਮਤਿ ਜੁਗਤਿ ਵਿਚ ਅਰਦਾਸ ਦੇ ਮਹੱਤਵ ਨੂੰ ਪ੍ਰਗਟਾਉਣ ਵਾਸਤੇ ਸਾਹਿਤ ਦੀ ਬੜੀ ਘਾਟ ਹੈ। ਪਰਚਾਰਕ ਪੱਧਰ ਤੇ ਮਾਨਵ ਬਿਰਤੀ ਦੀ ਸਹੂਲਤਮੁੱਖੀ ਪਹੁੰਚ ਮੁਤਾਬਿਕ ਲਿਖੀਆਂ ਹੋਈਆਂ ਇਕੜ-ਦੁਕੜ ਰਚਨਾਵਾਂ ਮਿਲ ਜਾਂਦੀਆਂ ਹਨ ਪਰੰਤੂ ਉਨ੍ਹਾਂ ਦਾ ਅਕਾਦਮਿਕ ਪ੍ਰਸੰਗ ਸਿਰਜ ਸਕਣਾ ਕਠਨ ਹੈ। ਇਸ ਪੁਸਤਕ ਰਾਹੀਂ ਇਸ ਘਾਟ ਨੂੰ ਪੂਰਨ ਦਾ ਯਤਨ ਕੀਤਾ ਹੈ। ਇਸ ਵਿਚ ਚੌਦਾਂ ਵਿਦਵਾਨਾਂ ਦੇ ਖੋਜ ਪੱਤਰ ਸ਼ਾਮਲ ਕੀਤੇ ਗਏ ਹਨ। ਇਸ ਵਿਚ ਹਰ ਵਿਦਵਾਨ ਨੇ ਅਰਦਾਸ ਦੇ ਵੱਖ ਵੱਖ ਪਹਿਲੂ ਨੂੰ ਪ੍ਰਗਟਾਉਣ ਦਾ ਯਤਨ ਕੀਤਾ ਹੈ।