ਇਸ ਪੁਸਤਕ ਵਿਚ ਚਾਰ ਵਿਸ਼ੇਸ਼ ਵਖਿਆਨ ਸ਼ਾਮਲ ਹਨ ਅਤੇ ਇਹਨਾਂ ਵਖਿਆਨਾਂ ਰਾਹੀਂ ਗੁਰੂ ਨਾਨਕ ਦੇਵ ਜੀ ਦੇ ਚਿੰਤਨ ਦੇ ਵੱਖ ਵੱਖ ਪਹਿਲੂ ਸਾਹਮਣੇ ਆਏ ਹਨ। ਪਹਿਲਾ ਵਖਿਆਨ ਵਿਚ ਡਾ. ਜਸਵੰਤ ਸਿੰਘ ਨੇਕੀ ਦੇ ਸਿੱਖ-ਚਿੰਤਨ ਦੇ ਮਹੱਤਵ ਭਰੇ ਪੱਖ ‘ਵਿਸਮਾਦ’ ਬਾਰੇ ਦੋ ਲੈਕਚਰ ਸ਼ਾਮਲ ਕੀਤੇ ਹਨ। ਇਹਨਾਂ ਦੋ ਲੈਕਚਰਾਂ ਵਿਚ ਵਿਸਮਾਦ ਦੇ ਸਰੂਪ ਅਤੇ ਸੰਕਲਪ ਨੂੰ ਪ੍ਰਗਾਉਣ ਦੇ ਨਾਲ ਨਾਲ, ਵਿਦਵਾਨ ਵਕਤਾ ਨੇ ਵਿਸਮਾਦ ਦੇ ਸੰਭਵ ਪਾਸਾਰਾਂ ਨੂੰ ਗੁਰਬਾਣੀ ਦੀਆਂ ਅੰਦਰਲੀਆਂ ਗਵਾਹੀਆਂ ਨਾਲ ਜੋੜ ਕੇ ਪ੍ਰਸਤੁਤ ਕਰਨ ਦੀ ਪਹਿਲ ਕੀਤੀ ਹੈ। ਇਸ ਪੁਸਤਕ ਦਾ ਦੂਸਰਾ ਵਖਿਆਨ ਪ੍ਰੋ. ਗੁਰਬਚਨ ਸਿੰਘ ਤਾਲਿਬ ਦਾ ਹੈ। ਇਹ ਵਖਿਆਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਬਾਰੇ ਦ੍ਰਿਸ਼ਟੀਕੋਣ ਨਾਲ ਸੰਬੰਧਿਤ ਹੈ। ਤੀਸਰਾ ਵਖਿਆਨ ਡਾ. ਸੁਰਿੰਦਰ ਸਿੰਘ ਕੋਹਲੀ ਦਾ ਹੈ। ਇਸ ਪੁਸਤਕ ਦਾ ਚੌਥਾ ਵਖਿਆਨ ਸ. ਦਲਜੀਤ ਸਿੰਘ ਆਈ.ਏ.ਐਸ. ਦਾ ਹੈ, ਜਿਸ ਵਿਚ ਚਿੰਤਨਾਤਮਕ ਪੱਧਰ ਤੇ ਸਿੱਖ ਚਿੰਤਨ ਬਾਰੇ ਪੈਦਾ ਕੀਤੇ ਜਾ ਰਹੇ ਮਿਲਗੋਭੇ ਨੂੰ ਛੰਡ ਸੁਆਰ ਕੇ ਉਜਾਗਰ ਕੀਤਾ ਹੈ।