31 ਲੇਖਾਂ ਦੇ ਇਸ ਸੰਗ੍ਰਹਿ ਵਿਚ ਲੇਖਕ ਨੇ ਗੁਰੂ ਸਾਹਿਬ ਦੇ ਮਾਨਵ-ਕਲਿਆਣਕਾਰੀ ਉਪਦੇਸ਼ਾਂ ਦੀ ਪ੍ਰਭਾਵਸ਼ਾਲੀ ਵਿਆਖਿਆ ਕੀਤੀ ਹੈ । ਇਨ੍ਹਾਂ ਲੇਖਾਂ ਵਿਚ ਗੁਰ-ਸੰਦੇਸ਼ ਹੈ, ਜਿਸ ਅਨੁਰੂਪ ਜੀਵਨ ਨੂੰ ਢਾਲਣ ਨਾਲ ਹਰ ਇਕ ਮਨੁੱਖ ਦਾ ਕਲਿਆਣ ਹੋ ਸਕਦਾ ਹੈ, ਕਿਉਂਕਿ ਇਹ ਸਭ ਲਈ ਸਾਂਝੇ ਸੰਦੇਸ਼ ਹਨ ਅਤੇ ਇਨ੍ਹਾਂ ਦੀ ਅੱਜ ਦੇ ਯੁੱਗ ਵਿਚ ਵੀ ਪੂਰੀ ਸਾਰਥਕਤਾ ਹੈ ।