‘ਆਸਾ ਦੀ ਵਾਰ’ ਗੁਰੂ ਨਾਨਕ ਦੇਵ ਜੀ ਦੀ ਇਕ ਮਹੱਤਵਪੂਰਣ ਰਚਨਾ ਹੈ । ਇਸ ਵਿਚ ਇਕ ਪਾਸੇ ਨਿਰਾਕਾਰ ਪਰਮਾਤਮਾ ਦਾ ਜਸ-ਗਾਨ ਹੋਇਆ ਹੈ ਅਤੇ ਦੂਜੇ ਪਾਸੇ ਧਰਮ ਅਤੇ ਸਮਾਜ ਵਿਚ ਵਿਆਪਕ ਨਕਾਰਾਤਮਕ ਰੁਚੀਆਂ ਦਾ ਖੰਡਨ ਕਰਦੇ ਹੋਇਆਂ ਸਹੀ ਮਾਰਗ-ਦਰਸ਼ਨ ਕੀਤਾ ਗਿਆ ਹੈ ।