ਇਸ ਪੁਸਤਕ ਵਿਚਲੇ ਅਧਿਐਨ ਦਾ ਮੂਲ ਆਧਾਰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਹੈ ਪਰ ਵਿਸ਼ੇ ਦੀ ਸਪੱਸ਼ਟਤਾ ਲਈ ਸਿੱਖ ਸਾਹਿੱਤ ਅਤੇ ਵਿਸ਼ਵ ਦੇ ਹੋਰ ਪ੍ਰਮੁੱਖ ਧਰਮਾਂ ਸਬੰਧੀ ਲਿਖੀਆਂ ਪੁਸਤਕਾਂ ਦੀ ਸਹਾਇਤਾ ਵੀ ਲਈ ਗਈ ਹੈ ਇਨ੍ਹਾਂ ਦੀ ਸੂਚੀ ਇਸ ਥੀਸਿਸ ਦੇ ਅਖੀਰ ਵਿਚ ਅੰਕਿਤ ਹੈ। ਇਸ ਥੀਸਿਸ ਦੇ ਪੰਜ ਅਧਿਆਇ ਬਣਾਏ ਗਏ ਹਨ। ਪਹਿਲੇ ਅਧਿਆਇ ਵਿਚ ਭਾਰਤੀ ਗੁਰੂ ਪਰੰਪਰਾ ਦਾ ਵਿਸਤ੍ਰਿਤ ਅਧਿਐਨ ਪ੍ਰਸਤੁਤ ਕਰਨ ਦਾ ਯਤਨ ਕੀਤਾ ਗਿਆ ਹੈ। ਦੂਜੇ ਅਧਿਆਇ ਵਿਚ ਗੁਰੂ ਗ੍ਰੰਥ ਬਾਣੀ ਅਨੁਸਾਰ ਗੁਰੂ ਦੇ ਸਰੂਪ ਦਾ ਅਧਿਐਨ ਪੇਸ਼ ਕੀਤਾ ਗਿਆ ਹੈ। ਤੀਜੇ ਅਧਿਆਇ ਵਿਚ ਸ਼ਬਦ ਦੇ ਸਿੱਧਾਂਤ ਨੂੰ ਪੇਸ਼ ਕੀਤਾ ਗਿਆ ਹੈ। ਚੌਥੇ ਅਧਿਆਇ ਵਿਚ ਗੁਰੂ ਦੇ ਕਰਤੱਵ, ਸਮਰੱਥਾ ਅਤੇ ਸਿੱਖ ਨਾਲ ਉਸ ਦੇ ਸਬੰਧਾਂ ਦਾ ਵਰਣਨ ਕਰਦੇ ਹੋਏ ਇਹ ਦਸਣ ਦਾ ਯਤਨ ਕੀਤਾ ਗਿਆ ਹੈ। ਪੰਜਵੇਂ ਅਧਿਆਇ ਵਿਚ ਗੁਰੂ ਨੂੰ ‘ਮੁਕਤੀ ਦਾਤਾ’ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ।