ਅਕਾਲ ਪੁਰਖ ਦੇ ਗੁਣਾਂ ਤੋਂ ਪ੍ਰਭਾਵਿਤ ਹੋ ਕੇ ਮਨੁੱਖ ਜਾਤੀ ਨੇ ਅਨੇਕ ਨਾਵਾਂ ਨਾਲ ਅਕਾਲ ਪੁਰਖ ਨੂੰ ਸੰਬੋਧਨ ਕੀਤਾ ਹੈ। ਦਰਅਸਲ ਅੱਲ੍ਹਾ, ਵਾਹਿਗੁਰੂ, ਰਾਮ, ਰਹੀਮ, ਗੋਬਿੰਦ, ਹਰੀ, ਮੋਹਨ, ਗੌਡ, ਪ੍ਰਭੂ, ਪਰਮਾਤਮਾ ਅਤੇ ਰੱਬ ਦੇ ਨਾਮ ਨਾਲ ਯਾਦ ਕੀਤਾ ਜਾਣ ਵਾਲਾ ਅਕਾਲ ਪੁਰਖ, ਇੱਕੋ ਹੀ ਹੈ। ਜਿਸਦੀ ਪਹਿਚਾਨ ਹਸਤੀ, ਹੋਂਦ, ਅਤੇ ਗੁਣਾਂ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਸਥਾਰ ਪੂਰਵਕ ਵਰਣਨ ਕੀਤਾ ਗਿਆ ਹੈ। ਲੇਖਕ ਨੇ ਇਸ ਪੁਸਤਕ ਵਿਚ ਅਕਾਲ ਪੁਰਖ ਦੇ ਸੰਕਲਪ ਨੂੰ ਗੁਰੂ-ਬਾਣੀ ਦੇ ਚਾਨਣ ਵਿਚ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਪੁਸਤਕ ਅਕਾਲ ਪੁਰਖ ਸੰਬੰਧੀ ਧਰਮ ਦਾ ਪ੍ਰਚਾਰ ਕਰਨ ਵਾਲੇ ਧਾਰਮਿਕ ਆਗੂਆਂ ਵਲੋਂ ਪਾਏ ਭੁਲੇਖਿਆਂ ਨੂੰ ਦੂਰ ਕਰਨ ਵਿਚ ਵੱਡੀ ਮਦਦਗਾਰ ਸਾਬਤ ਹੋਏਗੀ।