ਇਸ ਪੁਸਤਕ ਵਿਚ ਗੁਰਬਾਣੀ ਵਿਚ ਵੱਖ-ਵੱਖ ਪ੍ਰਤੀਕਾਂ ਨੂੰ ਲੈ ਕੇ ਮਨੁੱਖ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਗਿਆ ਹੈ ਕਿ ਆਪਣੇ ਜੀਵਨ ਵਿਚ ਵਿਕਾਰਾਂ ਵੱਲੋਂ ਕਿਵੇਂ ਮੁਕਤ ਹੋਣਾ ਹੈ । ਕੀ ਅਸੀਂ ਖਾਣ, ਪੀਣ, ਪਹਿਨਣ ਜਾਂ ਭੋਗ ਭੋਗਣ ਲਈ ਹੀ ਸੰਸਾਰ ਵਿਚ ਆਏ ਹਾਂ ? ਇਸ ਵਿਚ ਉਨ੍ਹਾਂ ਸ਼ਬਦਾਂ ਨੂੰ ਵਿਚਾਰ ਅਧੀਨ ਲਿਆਂਦਾ ਗਿਆ ਹੈ ਜਿਨ੍ਹਾਂ ਸੰਬੰਧੀ ਸ਼ਰਧਾ ਵੱਸ ਕਈ ਸਾਖੀਆਂ ਬਣਾਈਆਂ ਗਈਆਂ ਹਨ । ਲੇਖਕ ਨੇ ਉਨ੍ਹਾਂ ਮੁੱਦਿਆਂ ਦਾ ਵੀ ਜ਼ਿਕਰ ਕੀਤਾ ਹੈ ਜਿਨ੍ਹਾਂ ਸੰਬੰਧੀ ਬਹੁਤ ਭਰਮ ਭੁਲੇਖੇ ਪਏ ਹੋਏ ਹਨ । ਇਸ ਵਿਚ ਗੁਰਬਾਣੀ-ਵਿਚਾਰ ਦੁਆਰਾ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ ਵਰਤਮਾਨ ਜੀਵਨ ਵਿਚ ਅਸਾਂ ਸਚਿਆਰ ਵਾਲੇ ਜੀਵਨ ਵੱਲ ਨੂੰ ਵਧਣਾ ਹੈ । ਇਸ ਪੁਸਤਕ ਦੁਆਰਾ ਧਰਮ ਦੇ ਨਾਂ ਤੇ ਪ੍ਰਚਲਿਤ ਹੋ ਚੁਕੀਆਂ ਸਮਾਜਿਕ ਕੁਰੀਤੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ । ਤਤਕਰਾ ਵਿਰਲੈ ਕਿਨੈ ਵੀਚਾਰਿਆ / 21 ਗੁਰਮਤਿ ਵਿਚ ਆਤਮਾ ਦਾ ਸੰਕਲਪ / 27 ਭਗਤ ਨਾਮਦੇਵ ਜੀ ਨੇ ਰੱਬ ਜੀ ਨੂੰ ਦੁੱਧ ਪਿਲਾਇਆ / 64 ਵੇਈਂ ਨਦੀ ਤੋਂ ਖਾਲਸੇ ਦੀ ਸਿਰਜਣਾ / 74 ...ਗੋਬਿੰਦ ਨਾਮੁ ਮਤਿ ਬੀਸਰੈ / 90 ਰਤਨ ਜਨਮੁ ਖੋਇਓ / 109 ਜਿਊਂਦਿਆਂ ਜੂਨਾਂ ਵਿਚ / 120 ਧ੍ਰਿਗ ਤਿਨਾ ਕਾ ਜੀਵਿਆ / 131 ਗੁਰਦੁਆਰੇ ਸੂਝ ਲਈ ਜਾਂ ਜਪ-ਤਪ ਲਈ / 140 ਧਰਮਰਾਜ – ਰੱਬੀ ਨਿਯਮਾਵਲੀ / 149 ਇਨਸਾਨੀਅਤ ਦਾ ਮਰ ਜਾਣਾ / 171 ਆਉ ਧਰਮੀ ਬਣੀਏ / 178 ਅਵਾਗਵਣ : ਸਿੱਧਾਂਤਕ ਤੱਤ / 182 ਭੂਤ-ਪ੍ਰੇਤ / 204 ਚਿੱਤਰ – ਗੁਪਤ / 216 ਜੰਮਣਾ ਅਤੇ ਮਰਨਾ / 228 ਕੇਵਲ ਅੰਮ੍ਰਿਤ ਵੇਲੇ ਹੀ ਜਾਗਣਾ ਹੈ ਜਾਂ ਸਦਾ ਜਾਗਣਾ ਹੈ ? / 235 ਗੁਰਬਾਣੀ – ਸਤਿਕਾਰ ਤੋਂ ਵਿਚਾਰ ਤੀਕ ਚੱਲੀਏ / 246 ਖਾਲਸੇ ਦੀ ਸਿਰਜਣਾ / 266 ਖਾਲਸੇ ਦੀ ਵਿਸਾਖੀ / 269 ਮਨ, ਖੋਜਿ ਮਾਰਗੁ / 272