ਇਸ ਪੁਸਤਕ ਵਿਚ ਗੁਰੂ ਜੀ ਨੂੰ ਸਮਰਪਿਤ ਨਿਮਾਣੇ ਅਤੇ ਸੱਚੇ ਸਿੱਖ ਵਜੋਂ ਆਪਣੀ ਵੇਦਨਾ ਪਰਗਟ ਕਰਦਿਆਂ, ਸਿੱਖ ਜਗਤ ਨੂੰ ਸਵਾਲ ਕੀਤੇ ਹਨ ਕਿ ਕੀ ਅਸੀਂ ਵਾਕਿਆ ਹੀ ਨਿਆਰੇ ਖਾਲਸੇ ਰਹਿ ਗਏ ਹਾਂ ਕਿ ਨਹੀਂ ? ਜੋ ਗੁਰੂ ਸਾਹਿਬ ਜੀ ਨੇ ਖਾਲਸਾ ਸਾਜਿਆ ਸੀ, ਕੀ ਅਸੀਂ ਮੌਲਿਕ ਰੂਪ ਵਿਚ ਉਹੀ ਹਾਂ ? ਜਾਂ ਕਿ ਭੇਖੀ ਬਣ ਕੇ ਰਹਿ ਗਏ ਹਾਂ । ਗੁਰੂ ਜੀ ਦਾ ਖਾਲਸਾ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਸ਼ਰਣ ਜਾਣ ਜੀ ਥਾਂ ਤੇ ਭੇਖੀ ਸੰਤਾਂ ਦੇ ਚਰਨੀਂ ਕਿਉਂ ਪੈ ਰਿਹਾ ਹੈ । ਪੰਥ ਪਰਵਾਨਿਤ ਰਹਿਤ ਮਰਯਾਦਾ ਕਿਉਂ ਨਹੀਂ ਲਾਗੂ ਕੀਤੀ ਜਾ ਰਹੀ ? ਅਜੇਹੇ ਸਵਾਲ ਕਰ ਕੇ ਸਾਨੂੰ ਸਾਰਿਆਂ ਨੂੰ ਹਲੂਣਾ ਦੇ ਕੇ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਅਸੀਂ ਆਪਣੇ ਫ਼ਰਜ਼ਾਂ ਨੂੰ ਪਛਾਣਦੇ ਹੋਏ ਆਪਣੇ ਜੀਵਨ ਨੂੰ ਗੁਰਬਾਣੀ ਅਨੁਸਾਰ ਢਾਲ ਕੇ ਜੀਵੀਏ ਤੇ ਇਸ ਧਰਤੀ ਤੇ ਹੀ ਬੇਗਮਪੁਰਾ ਸਿਰਜ ਸਕੀਏ ! ਤਤਕਰਾ ਅਨੰਦ ਵਿਆਹ / 19 ਮੁਸਿ ਮੁਸਿ ਰੋਵੈ / 56 ਰੱਬ ਜੀ ਪਾਏ / 63 ਪ੍ਰਗਟ ਜੋਤਿ ਜਗਮਗੈ / 72 ਗੁਰਦੁਆਰਾ ਕਿ ਗੁਰੂ-ਘਰ / 83 ਬਕਬਾਦੁ ਲਾਇਓ / 94 ਅੰਧੇ ਕਾ ਨਾਉ ਪਾਰਖੂ / 102 ਜਰਮਨ ਜੀ ਪ੍ਰਚਾਰ-ਫੇਰੀ / 113 ਰੋਗ ਅਤੇ ਨਾਮ / 121 ਸਿੰਘ ਸਭਾ ਲਹਿਰ ਦੀ ਮਹਾਨਤਾ / 135 ਤਾ ਕੈ ਮੂਲਿ ਨ ਲਗੀਐ ਪਾਇ / 139 ਵਿਚਿ ਦੁਨੀਆ ਸੇਵ ਕਮਾਈਐ / 147 ਸੂਰਜ ਕਿਰਣਿ ਮਿਲੇ / 158 ਜਪਨੀ ਕਾਠ ਕੀ / 166 ਐਸੇ ਸੰਤ ਨ ਜੋ ਕਉ ਭਾਵਹਿ / 181 ਸ਼ਤਾਬਦੀਆਂ – ਆਮ ਸਿੱਖ ਤੇ ਵਪਾਰੀ ਪ੍ਰਬੰਧ / 195 ਕੀ ਅਸੀਂ ਨਿਆਰੇ ਖਾਲਸਾ ਹਾਂ ? / 204