ਬਾਰਹ ਮਾਹਾ ਤੁਖਾਰੀ ਰਾਗ ਵਿਚ ਗੁਰੂ ਨਾਨਕ ਸਾਹਿਬ ਜੀ ਦਾ ਤੇ ਮਾਂਝ ਰਾਗ ਵਿਚ ਗੁਰੂ ਅਰਜਨ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਹੈ । ਇੰਜ ਲੱਗਦਾ ਹੈ ਕਿ ਮਾਂਝ ਰਾਗ ਵਿਚ ਅੰਕਿਤ ਬਾਰਹ ਮਾਹਾ ਦੀ ਸ਼ਬਦਾਵਲੀ ਆਮ ਬੋਲ-ਚਾਲ ਵਾਲੀ ਹੋਣ ਕਰਕੇ ਜ਼ਿਆਦਾ ਸਰਲ ਹੈ ਤੇ ਤੁਖਾਰੀ ਰਾਗ ਦੀ ਸ਼ਬਦਾਵਲੀ ਆਮ ਬੋਲ-ਚਾਲ ਵਾਲੀ ਨਾ ਹੋਣ ਕਰਕੇ ਕਠਨ ਲੱਗਦੀ ਹੈ ।