ਇਸ ਪੁਸਤਕ ਵਿਚ ‘ਗੁਰੂ ਅਰਜਨ ਦੇਵ ਦੇਵ ਜੀ’ ਦੀ ਸ਼ਾਹ – ਕਾਵਿ – ਰਚਨਾ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਵਿਚਲੇ ਸਿਧਾਂਤਾਂ ਦੀ ਵਿਚਾਰ ਕਰਨ ਦਾ ਯਤਨ ਕੀਤਾ ਗਿਆ ਹੈ । ਭਾਈ ਸਾਹਿਬ ਜੀ ਨੇ ਇਸ ਪੁਸਤਕ ਵਿਚ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਨਿਰਾ ਪਾਠ ਕਰਨ ਨਾਲ ਜੀਵਨ ਵਿਚ ਮੁਕਤੀ ਨਹੀਂ ਆ ਸਕਦੀ, ਜਿਂਨਾ ਚਿਰ ਅਸੀਂ ਗੁਰਬਾਣੀ ਉਪਦੇਸ਼ ਨੂੰ ਆਪਣੇ ਜੀਵਨ ਵਿਚ ਨਹੀਂ ਢਾਲਦੇ । ਗੁਰਬਾਣੀ ਤਾਂ ਗਿਆਨ ਰੂਪੀ ਸੁਰਮਾ ਹੈ ਜੋ ਮਨ ਦੀ ਅੱਖ ਵਿਚ ਪਾ ਕੇ ਅਗਿਆਨਤਾ ਨੂੰ ਮਿਟਾਉਂਦਾ ਹੈ ।