ਇਸ ਪੁਸਤਕ ਵਿਚ ਚੋਣਵੇਂ ਸ਼ਬਦਾਂ ਦੀ ਵਿਆਖਿਆ ਕੀਤੀ ਗਈ ਹੈ । ਇਸ ਅੰਦਰ ਅਜੇਹੇ ਕੀਮਤੀ ਸ਼ਬਦਾਂ ਨੂੰ ਚੁਣਿਆ ਗਿਆ ਹੈ ਜੋ ਪੜ੍ਹੇ ਤਾਂ ਕਈ ਵਾਰ ਗਏ ਹਨ, ਪਰ ਅੰਤਰੀਵ-ਭਾਵ ਸਮਝ ਵਿਚ ਨਹੀਂ ਆਉਂਦੇ । ਇਸ ਵਿਚ ਇਕ ਲੇਖ ਅਜੇਹਾ ਵੀ ਆਇਆ ਹੈ ਜੋ ਸਿਖ ਕੌਮ ਦੇ ਵਰਤਮਾਨ ਸਮੇਂ ਅੰਦਰ ਆਏ ਨਿਘਾਰ ਦੀ ਤਸਵੀਰ ਪੇਸ਼ ਕਰਦਾ ਹੈ । ਗੁਰਬਾਣੀ ਨੂੰ ਕੇਂਦਰੀ-ਬਿੰਦੂ ਅਪਨਾਉਣ ਲਈ ਸੁਨੇਹਾ ਮਿਲਦਾ ਹੈ । ਇਸ ਵਿਚ ਗੁਰਬਾਣੀ ਵਿਚੋਂ ਅਜੇਹੀਆਂ ਅਨੇਕ ਉਦਾਹਰਣਾਂ ਦਿੱਤੀਆਂ ਹਨ ਜੋ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਵਿਚ ਕੰਮ ਆਉਂਦੀਆਂ ਹਨ । ਅਜੇਹੀਆਂ ਪੁਸਤਕਾਂ ਨਾਲ ਸਾਨੂੰ ਗੁਰਬਾਣੀ ਸਿਧਾਂਤ ਦੀ ਸੌਖੇ ਢੰਗ ਨਾਲ ਸਮਝ ਆ ਸਕਦੀ ਹੈ । ਤਤਕਰਾ ਜੋ ਦਰਿ ਰਹੇ ਸੁ ਉਬਰੇ / 11 ਜੀਵਨ-ਜਾਚ / 19 ਲੇਲੇ ਕਉ ਚੂਘੈ ਨਿਤ ਭੇਡ / 25 ਹਉ ਕਿਆ ਮੁਹੁ ਦੇਸਾ / 31 ਆਪਾ ਮਧੇ ਆਪੁ ਪਰਗਾਸਿਆ / 38 ਮਤੁ ਦੇਖਿ ਭੂਲਾ / 43 ਘੜੀਐ ਸਬਦੁ / 50 ਮਿਲਿ ਸੰਗਤਿ ਹੰਸੁ ਕਰਾਇਐ / 57 ਹਮ ਧਨਵੰਤ / 63 ਕਿਨੈ ਬੂਝਨਹਾਰੈ ਖਾਏ / 70 ਅਨਦ ਸੇਤੀ ਬਨੁ ਗਾਹੀ / 79 ਕਦੇ ਸੋਚਿਆ ਹੈ, ਅਸੀਂ ਕੀ ਕਰ ਰਹੇ ਹਾਂ ? / 85 ਗੁਰਦੁਆਰਿਆਂ ਵਿਚ ਕਰਮ-ਕਾਂਡ / 92 ਅਦੁੱਤੀ ਸ਼ਹਾਦਤ – ਗੁਰੂ ਤੇਗ ਬਹਾਦਰ ਸਾਹਿਬ ਜੀ / 100 ਸਿਖ ਨੁਮਾਇੰਦਗੀ – ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ / 106