ਆਧੁਨਿਕ ਯੁੱਗ ਵਿਚ ਸਿੱਖ ਪੰਥ ਨੂੰ ਅੰਦਰੂਨੀ ਤੇ ਬਾਹਰੀ ਦੋਨੋਂ ਤਰ੍ਹਾਂ ਦੀਆਂ ਚੁਣੌਤੀਆਂ ਦਰਪੇਸ਼ ਹਨ । ਇਸ ਪੁਸਤਕ ਵਿਚ ਲੇਖਕ ਨੇ ਵਰਨਮਾਨ ਸਿੱਖ ਸਮਾਜ ਦੇ ਦਰਪੇਸ਼ ਇਨ੍ਹਾਂ ਸਮੱਸਿਆਵਾਂ ਨੂੰ ਗੁਰਮਤਿ ਦ੍ਰਿਸ਼ਟੀਕੋਣ ਅਨੁਸਾਰ ਨਿਰੂਪਤ ਕਰਨ ਦੇ ਨਾਲ ਨਾਲ ਗੁਰਮਤਿ ਦੇ ਕੁਝ ਮੂਲ ਸੰਕਲਪਾਂ ਤੇ ਸੰਸਥਾਵਾਂ ਬਾਰੇ ਬਹੁਤ ਪਾਏਦਾਰ ਤੇ ਮੌਲਿਕ ਲੇਖ ਵੀ ਸ਼ਾਮਲ ਕੀਤੇ ਹਨ । ਇਸ ਪੁਸਤਕ ਦੇ ਸਾਰੇ ਲੇਖ ਗਿਆਨ – ਵਰਧਕ ਤੇ ਪ੍ਰੇਰਨਾਦਾਇਕ ਹਨ । ਸਿੱਖ-ਅਧਿਐਨ ਵਿਚ ਮੁੱਲਵਾਨ ਵਾਧਾ ਕਰਨ ਵਾਲੇ ਇਸ ਲੇਖ-ਸੰਗ੍ਰਹਿ ਦੀ ਸ਼ੈਲੀ ਬਹੁਤ ਸਰਲ ਤੇ ਰੌਚਿਕ ਹੈ, ਜੋ ਵਿਦਵਾਨਾਂ ਤੇ ਸਾਧਾਰਨ ਪਾਠਕਾਂ ਨੂੰ ਆਕਰਸ਼ਿਤ ਕਰਦੀ ਹੈ । ਤਤਕਰਾ ਗੁਰਮਤਿ ਵਿਚਾਰਧਾਰਾ ਦਾ ਕੇਂਦਰ ਬਿੰਦੂ ‘ੴ’ / 21 ਬ੍ਰਹਿਮੰਡੀ ਚੇਤਨਾ ਦੇ ਨਾਇਕ ਸ੍ਰੀ ਗੁਰੂ ਨਾਨਕ ਦੇਵ ਜੀ / 44 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਵਿਸ਼ਵ-ਸ਼ਾਂਤੀ / 79 ਗੁਰਮਤਿ ਵਿਚ ਸਤਿਗੁਰੂ ਦਾ ਸੰਕਲਪ / 99 ਗੁਰਮਤਿ ਵਿਚ ਸਹਿਜ ਦਾ ਸੰਕਲਪ / 120 ਗੁਰਮਤਿ ਵਿਚ ਸਾਧ-ਸੰਤ ਦਾ ਸੰਕਲਪ ਅਤੇ ਮਹੱਤਵ / 141 ਗੁਰਮਤਿ ਵਿਚ ਮਨ ਦਾ ਸੰਕਲਪ / 165 ਗੁਰਮਤਿ ਵਿਚ ਸਿਰਪਾਓ ਦਾ ਮਹੱਤਵ / 188 ਗੁਰਮਤਿ ਵਿਚ ਪ੍ਰਕਿਰਤੀ ਦਾ ਮਹੱਤਵ / 210 ਗੁਰਮਤਿ ਵਿਦ ਸੇਵਾ ਦਾ ਸੰਕਲਪ / 226 ਸਾਹਿਬਜ਼ਾਦਿਆਂ ਦੀ ਸ਼ਹਾਦਤ / 242 ਸੰਤ ਸਿਪਾਹੀ – ਮਹਾਨ ਆਜ਼ਾਦੀ ਘੁਲਾਟੀਏ ਬਾਬਾ ਮਹਾਰਾਜ ਸਿੰਘ ਜੀ / 258 ਸਵੈਮਾਣ ਅਤੇ ਆਜ਼ਾਦੀ ਦੇ ਪਰਵਾਨੇ : ਬੱਬਰ ਅਕਾਲੀ / 271 ਗੁਰਮਤਿ ਵਿਚ ਇਸਤਰੀ ਦਾ ਮਹੱਤਵ ਅਤੇ ਅਜੋਕੀ ਦਸ਼ਾ / 291