ਗੁਰੂ ਸਾਹਿਬ ਦੇ ਇਲਾਹੀ ਸੰਦੇਸ਼ ਉਪਰ ਅਮਲ ਦੇ ਵਿੱਚੋਂ ਕਈ ਐਸੇ ਆਦਰਸ਼ ਮਨੁੱਖ ਪੈਦਾ ਹੋਏ, ਜਿਨ੍ਹਾਂ ਨੂੰ ਸਚਿਆਰ, ਗੁਰਸਿੱਖ, ਗੁਰਮੁਖ, ਬ੍ਰਹਮ ਗਿਆਨੀ ਆਦਿ ਦੀ ਪਦਵੀ ਪ੍ਰਾਪਤ ਹੈ । ਜਿਥੇ ਇਨ੍ਹਾਂ ਲੋਕਾਂ ਦੀ ਰੂਹਾਨੀ ਤੋਰ ’ਤੇ ਲਿਵ ਅਕਾਲ ਪੁਰਖ ਨਾਲ ਲੱਗੀ ਹੋਈ ਸੀ, ਉਥੇ ਸਮਕਾਲੀ ਸਮਾਜ ਨੂੰ ਦਰਪੇਸ਼ ਸੰਕਟ ਪ੍ਰਤੀ ਉਨ੍ਹਾਂ ਭਾਗਵਾਦੀ ਤੇ ਭਾਂਜਵਾਦੀ ਰੁਖ਼ ਅਖ਼ਤਿਆਰ ਨਹੀਂ ਸੀ ਕੀਤਾ । ਇਨ੍ਹਾਂ ਮਹਾਂਪੁਰਖਾਂ ਨੇ ਆਪਣੀ ਜੀਵਨ-ਜਾਚ ਰਾਹੀ ਉੱਚਤਮ ਆਦਰਸ਼ ਤੇ ਮਿਸਾਲਾਂ ਕਾਇਮ ਕੀਤੀਆਂ । ਅਣਖ ਤੇ ਸਵੈਮਾਨ ਨਾਲ ਜੀਉਣ ਦਾ ਸਬਕ ਪੜ੍ਹਿਆ ਤੇ ਪੜ੍ਹਾਇਆ । ਬਦੀ ਦੀਆਂ ਤਾਕਤਾਂ ਨਾਲ ਸਮਝੌਤਾ ਨਹੀਂ, ਬਲਕਿ ਸੰਘਰਸ਼ ਦੀ ਆਵਾਜ਼ ਬੁਲੰਦ ਕੀਤੀ । ਹੱਥਲੀ ਪੁਸਤਕ ਅਜਿਹੇ 18 ਸਿਦਕੀ ਜੀਊੜਿਆਂ ਦੀ ਅਦੁੱਤੀ ਕੁਰਬਾਨੀ ਨੂੰ ਪ੍ਰਮਾਣਿਕ ਸਰੋਤਾਂ ਦੇ ਆਧਾਰ ’ਤੇ ਉਲੀਕਣ ਦਾ ਯਤਨ ਹੈ । ਜਨ-ਸਾਧਾਰਣ ਪਾਠਕ ਲਈ ਲਿਖੇ ਗਏ ਇਹ ਲੇਖ ਸਿੱਖੀ ਆਦਰਸ਼ ਅਤੇ ਚੇਤਨਾ ਪੈਦਾ ਕਰਨ ਦਾ ਕੰਮ ਕਰਦੇ ਹਨ ਅਤੇ ਮੌਜੂਦਾ ਦੌਰ ਦੇ ਸਿੱਖ ਸਮਾਜ ਨੂੰ ਨਰੋਈ ਦਿਸ਼ਾ ਦੇਣ ਦੀ ਸਮੱਰਥਾ ਰੱਖਦੇ ਹਨ । ਤਤਕਰਾ ਦਿਵੱਲੇ ਸੰਘਰਸ਼ ਦੀ ਪ੍ਰੇਰਣਾ ਦਾ ਸਰੋਤ ਹੈ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ / 29 ਬ੍ਰਹਮ ਗਿਆਨੀ ਬਾਬਾ ਬੁੱਢਾ ਜੀ / 43 ਸੇਵਾ ਦੇ ਪੁੰਜ ਭਾਈ ਘਨ੍ਹਈਆ ਜੀ / 59 ਅਜ਼ੀਮ ਸ਼ਹੀਦ ਬਾਬਾ ਸੰਗਤ ਸਿੰਘ ਜੀ / 71 ਇਨਸਾਨੀਅਤ ਦੇ ਪਹਿਰੇਦਾਰ : ਬਾਬਾ ਮੋਤੀ ਰਾਮ ਮਹਿਰਾ / 86 ਬੀਬੀ ਭਾਗੋ ਉਰਫ਼ ਬੇਗਮ ਜੈਨਬੁਨਿਸਾ / 99 ਮਾਨਵਤਾ ਦੇ ਅਲੰਬਰਦਾਰ : ਦੀਵਾਨ ਟੋਡਰ ਮੱਲ ਜੀ / 107 ਸ਼ਹੀਦੀ ਫੌਜਾਂ ਦੇ ਜਰਨੈਲ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਜੀ ਸ਼ਹੀਦ / 119 ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਨਹੀਂ ਹਾਰਿਆ / 135 ਸੁਲਤਾਨ-ਉਲ-ਕੌਮ : ਜਥੇਦਾਰ ਜੱਸਾ ਸਿੰਘ ਆਹਲੂਵਾਲੀਆ / 146 ਮਹਾਨ ਸਿੱਖ ਜਰਨੈਲ ਸਰਦਾਰ ਬਘੇਲ ਸਿੰਘ ਜੀ / 157 ਸੂਰਬੀਰ ਬਚਨ ਕਾ ਬਲੀ : ਅਕਾਲੀ ਫੂਲਾ ਸਿੰਘ ਜੀ / 171 ਜਰਨੈਲ ਹਰੀ ਸਿੰਘ ਨਲੂਆ / 185 ਬਾਬਾ ਬੀਰ ਸਿੰਘ ਜੀ ਨੌਰੰਗਾਬਾਦੀ / 209 ਪੰਜਾਬ ਦੀ ਸ਼ਰੇਨੀ : ਮਹਾਰਾਣੀ ਜਿੰਦ ਕੌਰ / 224 ਸਾਕਾ ਪੰਜਾ ਸਾਹਿਬ / 243 ਸੰਤ ਨਿਧਾਨ ਸਿੰਘ ਜੀ ਹਜ਼ੂਰ ਸਾਹਿਬ ਵਾਲੇ / 253 ਸਿਰਦਾਰ ਕਪੂਰ ਸਿੰਘ ਇਕ ਵਿਲੱਖਣ ਸ਼ਖ਼ਸੀਅਤ / 266 ਵੀਹਵੀਂ ਸਦੀ ਦਾ ਮਹਾਨ ਜਰਨੈਲ : ਜਨਰਲ ਹਰਬਖ਼ਸ਼ ਸਿੰਘ / 272 ਕੇਸ ਗੁਰੂ ਕੀ ਮੋਹਰ : ਸਿੱਖੀ ਦਾ ਨਿਸ਼ਾਨ / 288