ਗੁਰੂ ਨਾਨਕ ਸਾਹਿਬ ਦੁਆਰਾ ਚਲਾਇਆ ‘ਨਿਰਮਲ ਪੰਥ’ ਇਕ ਐਸਾ ਸੁਹਾਵੜਾ ਮਾਰਗ ਹੈ, ਜਿਸ ’ਤੇ ਚੱਲਦਿਆਂ ਅਨੇਕਾਂ ਸਿਦਕੀ ਜੀਊੜਿਆਂ ਨੇ ਐਸੇ ਪੂਰਨੇ ਪਾਏ, ਜੋ ਸਿਖਰਲੇ ਆਤਮਿਕ ਅਨੁਭਵ ਦੁਆਰਾ ਪ੍ਰਾਪਤ ਸਹਿਜ ਅਵਸਥਾ ਦਾ ਪਰਮਾਣਿਕ ਸਰੂਪ ਹਨ। ਇਹਨਾਂ ਨੂੰ ਸਿੱਖ ਯਾਦ ਨੇ ਮਹਿਫੂਜ਼ ਸਾਂਭਿਆ ਹੋਇਆ ਹੈ ਤੇ ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ-ਸਰੋਤ ਹਨ। ਹੱਥਲੀ ਪੁਸਤਕ ਇਹਨਾਂ ਪਵਿੱਤਰ ਤੇ ਸਨਮਾਨਯੋਗ ਯਾਦਾਂ ਦੇ ਖੋਜ-ਭਰਪੂਰ ਪੁਨਰ-ਕਥਨ ਦਾ ਨਿਵੇਕਲਾ ਉੱਦਮ ਹੈ। ਪੁਸਤਕ ਦੇ ਪਹਿਲੇ ਤਿੰਨ ਲੇਖ ਗੁਰੂ-ਘਰ ਵਿਚ ਬੀਬੀਆਂ/ਮਾਤਾਵਾਂ ਦੁਆਰਾ ਪਾਏ ਯੋਗਦਾਨ ਨੂੰ ਉਜਾਗਰ ਕਰਦੇ ਹਨ। ਇਹਨਾਂ ਗੁਰੂ-ਮਹਿਲਾਂ ਦੇ ਜੀਵਨ-ਵਿਹਾਰ ਵਿਚੋਂ ਸੇਵਾ, ਨਿਮਰਤਾ, ਸਹਿਜ, ਸੰਜਮ, ਸਦਾਚਾਰ ਆਦਿ ਸਦਗੁਣ ਪ੍ਰਗਟ ਹੁੰਦੇ ਹਨ। ਅਗਲੇ ਤਿੰਨ ਲੇਖ ਅਨੰਦਪੁਰ ਸਾਹਿਬ ਤੇ ਚਮਕੌਰ ਸਾਹਿਬ ਦੀਆਂ ਜੰਗਾਂ ਅਤੇ ਸਰਹੰਦ ਦੇ ਸਾਕੇ ਨਾਲ ਸੰਬੰਧਿਤ ਹਨ ਅਤੇ ਇਹਨਾਂ ਵਿਚ ਸਿੱਖ ਇਤਿਹਾਸ ਦੇ ਅਦੁੱਤੀ ਸਾਕਿਆ ਦਾ ਹਿਰਦੇ-ਵੇਧਕ ਬਿਰਤਾਂਤ ਹੈ। ਅਗਲੇ ਲੇਖਾਂ ਵਿਚ ਸਿੱਖ ਮਿਸਲਾਂ ਦੇ ਉੱਘੇ ਨਾਇਕ ਨਵਾਬ ਕਪੂਰ ਸਿੰਘ ਅਤੇ ਸਿੰਘ ਸਭਾ ਲਹਿਰ ਦੇ ਮੋਢੀ ਵਿਦਵਾਨਾਂ ਪ੍ਰੋ. ਗੁਰਮੁਖ