ਇਸ ਪੁਸਤਕ ਵਿਚ ਲੇਖਕ ਨੇ ਸਿੱਖ ਸਦਾਚਾਰ ਅਤੇ ਸੱਭਿਆਚਾਰ ਨੂੰ ਉਜਾਗਰ ਕਰਨ ਵਾਲੇ ਵਿਭਿੰਨ ਪਹਿਲੂਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਹੈ । ਪਹਿਲੇ ਭਾਗ ਵਿਚ ਪੰਜ ਸਦਗੁਣਾਂ ਬਾਰੇ, ਦੂਜੇ ਭਾਗ ਵਿਚ ਨਕਾਰਾਤਮਿਕ ਅਤੇ ਅਧਿਆਤਮਿਕ ਨਿਘਾਰ ਵੱਲ ਲਿਜਾਣ ਵਾਲੇ ਵਿਕਾਰਾਂ ਬਾਰੇ, ਤੀਜੇ ਭਾਗ ਵਿਚ ਧਰਮ ਅਤੇ ਰਾਜਨੀਤੀ ਦੇ ਆਪਸੀ ਸੰਬੰਧਾਂ ਬਾਰੇ ਅਤੇ ਚੌਥੇ ਭਾਗ ਵਿਚ ਖ਼ਾਲਸਾ ਪੰਥ ਦੀ ਸਿਰਜਣਾ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀਤੇ ਗਏ ਧਰਮ ਯੁੱਧਾਂ ਨਾਲ ਸੰਬੰਧਿਤ ਲੇਖ ਸ਼ਾਮਲ ਹਨ । ਇਹ ਸਮੂਹ ਲੇਖ ਗੁਰਮਤਿ ਸਿਧਾਂਤ ਅਤੇ ਵਿਹਾਰ ਦਾ ਪ੍ਰਗਟਾਵਾ ਕਰਦੇ ਹਨ । ਗੁਰਬਾਣੀ, ਗੁਰ-ਇਤਿਹਾਸ, ਸਿੱਖ ਇਤਿਹਾਸ, ਸਿੱਖ ਰਹਿਤ ਮਰਯਾਦਾ, ਸਿੱਖ ਪਰੰਪਰਾਵਾਂ ਦੇ ਹਵਾਲਿਆਂ ਨਾਲ ਵੱਖੋ-ਵੱਖਰੇ ਵਿਸ਼ਿਆਂ ਨੂੰ ਨਿਰੂਪਤ ਕੀਤਾ ਗਿਆ ਹੈ । ਨਿਵੇਕਲੇ ਅੰਦਾਜ਼ ਵਿਚ ਲਿਖੇ ਇਹ ਲੇਖ ਸਿੱਖ ਕਿਰਦਾਰ ਦੀ ਉਚਾਈ ਅਤੇ ਸਿੱਖ ਰਵਾਇਤਾਂ ਦੀ ਸੁੱਚਮਤਾ ਨੂੰ ਉਜਾਗਰ ਕਰਦੇ ਹਨ । ਸਰਲ ਤੇ ਰਸਿਕ ਸ਼ੈਲੀ ਵਿਚ ਲਿਖੀ ਇਹ ਰਚਨਾ ਪਾਠਕ ਦੇ ਗਿਆਨ ਘੇਰੇ ਨੂੰ ਵਸੀਹ ਕਰਦੀ ਹੈ ।