ਸਿੱਖ ਇਤਿਹਾਸ ਵਾਚਣ ਤੇ ਪਤਾ ਲੱਗਦਾ ਹੈ ਕਿ ਗੁਰਸਿੱਖਾਂ ਨੇ ਸ਼ਬਦ ਦੀ ਕਮਾਈ ਨਾਲ ਸੱਚ ਦੀ ਪਛਾਣ ਕੀਤੀ ਤੇ ਸੱਚ ਦੇ ਧਾਰਨੀ ਹੋ ਕੇ ਅਮਲੀ ਜੀਵਨ ਜੀਵਿਆ । ਸੱਚ ਦੀ ਖਾਤਰ ਅਨੇਕਾਂ ਧਰਮੀ ਸਚਿਆਰਾਂ ਨੇ ਆਪਣਾ ਸਭ ਕੁਝ ਕੁਰਬਾਨ ਕਰਨੋਂ ਵੀ ਸੰਕੋਚ ਨਾ ਕੀਤਾ । ਇਸ ਪੁਸਤਕ ਰਾਹੀਂ ਅਣਗੌਲੇ ਸਿੱਖ ਇਤਿਹਾਸ ਦੇ ਮਹੱਤਵਪੂਰਨ ਪੱਖਾਂ ਨੂੰ ਸਾਹਮਣੇ ਲਿਆਂਦਾ ਗਿਆ ਹੈ । ਵਿਚਾਰਾਂ ਦੀ ਪੇਸ਼ਕਾਰੀ ਸਮੇਂ ਸਿੱਖ ਧਰਮ ਅਤੇ ਇਤਹਾਸਕ ਸ੍ਰੋਤਾਂ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਗਿਆ, ਜਿਸ ਨਾਲ ਇਹ ਪੁਸਤਕ ਇਕ ਪਰਮਾਣਿਕ ਰਚਨਾ ਬਣ ਗਈ ਹੈ । ਸਾਧਾਰਨ ਪਾਠਕ ਦੀ ਪਹੁੰਚ ਵਾਲੀ ਬੋਲੀ, ਸ਼ੈਲੀ, ਸੰਜਮਤਾ ਤੇ ਸੁਹਿਰਦਤਾ ਇਸ ਪੁਸਤਕ ਦੇ ਵਿਸ਼ੇਸ਼ ਗੁਣ ਹਨ । ਤਤਕਰਾ ਸਿਮਰੌ ਸ੍ਰੀ ਹਰਿ ਰਾਇ / 31 ਅਸ਼ਟਮ ਬਲਬੀਰਾ – ਜਿਸ ਡਿਠੇ ਸਭਿ ਦੁਖਿ ਜਾਇ / 43 ਬਲਵੰਡ ਖੀਵੀ ਨੇਕ ਜਨ / 58 ਸੱਚ – ਧਰਮ ਦੀ ਪਾਰਖੂ / 79 ਸੱਚ ਦੇ ਪੁਜਾਰੀ : ਭਗਤ ਸ੍ਰੀ ਸੈਣੀ ਜੀ / 94 ਸੁਕ੍ਰਿਤ ਦੇ ਚਿੰਨ੍ਹ – ਭਾਈ ਲਾਲੋ ਜੀ / 112 ਜਿਨੀ ਸਚੁ ਪਛਾਣਿਆ(ਸੱਯਦ ਪੀਰ ਬੁੱਧੂ ਸ਼ਾਹ) / 129 ਪਹਿਲਾ ਸਿੱਖ ਹੁਕਮਰਾਨ : ਬਾਬਾ ਬੰਦਾ ਸਿੰਘ ਬਹਾਦਰ / 146 ਸਿਦਕਦਿਲੀ ਅਤੇ ਦ੍ਰਿੜਤਾ ਦੇ ਪੁੰਜ(ਸ਼ਹੀਦ ਭਾਈ ਸੁੱਖਾ ਸਿੰਘ ਅਤੇ ਸ਼ਹੀਦ ਭਾਈ ਮਹਿਤਾਬ ਸਿੰਘ) / 169 ਪੰਥ ਦੀ ਸ਼ਾਨ : ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ / 186 ਅਣਖ ਅਤੇ ਗ਼ੈਰਤ ਦੇ ਪਹਿਰੇਦਾਰ(ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ) / 197 ਸਿੱਖੀ ਸ਼ਾਨ ਅਤੇ ਗੌਰਵ ਦੇ ਚਿੰਨ੍ਹ (ਸਰਦਾਰ ਸ਼ਾਮ ਸਿੰਘ ਅਟਾਰੀ) / 215 ਮਨੁੱਖੀ ਬਰਾਬਰੀ, ਆਜ਼ਾਦੀ ਅਤੇ ਅਧਿਕਾਰਾਂ ਦੇ ਅਲੰਬਰਦਾਰ / 236