ਇਸ ਪੁਸਤਕ ਦੇ ਲੇਖ-ਸੰਗ੍ਰਹਿ ਵਿਚ ਸਿੱਖ ਧਰਮ ਦੀ ਸ਼ਰਧਾ-ਪੂਰਨ ਵਿਆਖਿਆ ਹੈ, ਅਤੇ ਨਾਲ ਹੀ ਇਸ ਧਰਮ ਦੇ ਕੁਝ ਨਰੋਏ, ਸਜੀਵ ਤੇ ਸਬਲ ਤੱਤਾਂ ਦੀ ਦਾਰਸ਼ਨਿਕ ਪੇਸ਼ਕਾਰੀ ਵੀ ਹੈ । ਇਸ ਵਿਚ ਹਰਮੰਦਰ ਨੂੰ ਸਾਂਝੀਵਾਲਤਾ ਦਾ ਤੀਰਥ ਮੰਨ ਕੇ, ਗੁਰੂ ਗ੍ਰੰਥ ਸਾਹਿਬ ਨੂੰ ਭਾਵੁਕ ਏਕਤਾ ਦਾ ਰਾਹਬਰ ਦਰਸਾਇਆ ਹੈ । ਫੇਰ, ‘ਅਕਾਲ ਉਸਤਿਤ’ ਰਾਹੀਂ ਭਾਰਤੀ ਸਭਿਆਚਾਰ ਉਤੇ ਇਕ ਝਾਤ ਪਾਉਣ ਦਾ ਜਤਨ ਕੀਤਾ ਹੈ । ਦਸਮ ਗੁਰੂ ਨੂੰ ਵਿਸ਼ਵ ਨਾਗਰਿਕ ਸਮਾਜ ਦਾ ਰਾਹਬਰ ਦਰਸਾਂਦਿਆਂ, ਉਨ੍ਹਾਂ ਦੀ ਦੇਣ ਦਾ ਮੁੱਲਕਣ ਪੇਸ਼ ਕੀਤਾ ਹੈ । ਅੰਤਲੇ ਚਾਰ ਲੇਖ ਇਸ ਦਿਸ਼ਾ ਵਿਚ ਲੇਖਕ ਦੀ ਬੌਧਿਕ ਜਿਗਿਆਸਾ ਦਾ ਪ੍ਰਮਾਣ ਹਨ । ਇਸ ਪੁਸਤਕ ਰਾਹੀਂ ਲੇਖਕ ਸਿੱਖ-ਧਰਮ ਦੇ ਸਿਧਾਂਤਕ ਤੇ ਦਾਰਸ਼ਨਿਕ ਅਧਿਐਨ ਪ੍ਰਤੀ ਆਪਣੀ ਵਚਨਬੱਧਤਾ ਪੇਸ਼ ਕਰ ਰਿਹਾ ਹੈ । ਤਤਕਰਾ ਮੁਖਬੰਧ – ਡਾ. ਵਜ਼ੀਰ ਸਿੰਘ ਪ੍ਰਵੇਸ਼ਕਾ ਸਿਮਰਣ ਤੇ ਸਿੱਖ ਆਚਰਣ / 9 ਸੇਵਾ ਤੇ ਸਿੱਖ ਆਚਰਣ / 42 ਕਾਰ ਸੇਵਾ ਦੇ ਦਰਸ਼ਨ / 68 ਧਰਮ ਸੰਗਤ ਤੇ ਸਮਾਜ ਉਸਾਰੀ / 81 ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ / 117 ਸ੍ਰੀ ਗੁਰੂ ਗ੍ਰੰਥ ਸਾਹਿਬ ਹਿੰਦੁਸਤਾਨ ਦੀ ਭਾਵਕ ਏਕਤਾ ਦਾ ਰਾਹਬਰ / 125 ਅਕਾਲ ਉਸਤਿਤ-ਹਿੰਦੁਸਤਾਨੀ ਸਭਿਆਚਾਰ ਵੱਲ ਇਕ ਝਰੋਖਾ / 159 ਸ੍ਰੀ ਗੁਰੂ ਗੋਬਿੰਦ ਸਿੰਘ ਜੀ : ਵਿਸ਼ਵ ਨਾਗਰਕ ਸਮਾਜ ਦੇ ਰਾਹਬਰ / 169 ਖੰਡੇ ਦਾ ਅੰਮ੍ਰਿਤ ਦੇ ਖਾਲਸਾ / 177 ਕਿਰਪਾਨ ਦੀ ਡਸਿਪਲਿਨ / 192 ਕੇਸ-ਸਿਖੀ ਦੀ ਮੁਹਰ / 198