ਇਸ ਪੁਸਤਕ ਵਿਚ ਵਿਦਵਾਨ ਟੀਕਾਕਾਰ ਦੁਆਰਾ ਕੀਤੇ ‘ਸ੍ਰੀ ਗੁਰੂ ਨਾਨਕ ਦੇਵ’ ਜੀ ਦੀ ਰਚਿਤ ‘ਬਾਰਹਮਾਹ ਤੁਖਾਰੀ’ ਅਤੇ ‘ਸ੍ਰੀ ਗੁਰੂ ਅਰਜਨ ਦੇਵ ਜੀ’ ਦੀ ਰਚਿਤ ‘ਬਾਰਹਮਾਹ ਮਾਝ’ ਟੀਕੇ ਸੰਕਲਿਤ ਕੀਤੇ ਗਏ ਹਨ, ਜਿਨ੍ਹਾਂ ਵਿਚ ਗੁਰਬਾਣੀ ਦੇ ਅਰਥ ਵਿਆਕਰਣ ਅਨੁਸਾਰ ਸਮਝਾਏ ਗਏ ਹਨ। ਆਰੰਭ ਵਿਚ ਡਾ. ਕੁਲਵੰਤ ਸਿੰਘ ਦੁਆਰਾ ਇਨ੍ਹਾਂ ਬਾਰਹਮਾਹਿਆਂ ਬਾਰੇ ਸਾਹਿਤਕ ਪੱਖ ਤੋਂ ਵਿਚਾਰ ਸ਼ਾਮਿਲ ਕੀਤੀ ਗਈ ਹੈ।