ਗੁਰਮਤਿ ਅਨੁਸਾਰ ਪਰਮਾਤਮਾ ਨੂੰ ਮਿਲਣ ਦਾ ਤਰੀਕਾ ਪਿਆਰ ਹੀ ਹੈ । ਉਸਨੂੰ ਪਿਆਰ ਕਰਨ ਦਾ ਤਰੀਕਾ, ਉਸਦੀ ਸਿਫ਼ਤਿ-ਸਾਲਾਹ ਕਰਨੀ ਤੇ ਉਸਦਾ ਨਾਮ ਜਪਣਾ ਹੈ । ਗੁਰੂ ਸਾਹਿਬ ਨੇ ਇਸ ਭਰਮ ਨੂੰ ਤੋੜਿਆ ਕਿ ‘ਅਨਾਮੇ’ ਪ੍ਰਭੂ ਦੇ ਕੋਈ ਖਾਸ ਨਾਮ ਹਨ । ਇਸ ਕਰਕੇ ਉਨ੍ਹਾਂ ਨੇ ਪ੍ਰਭੂ ਲਈ ਅਕਸਰ ‘ਨਾਮ’ ਸ਼ਬਦ ਹੀ ਵਰਤਿਆ ਹੈ । ਇਸ ਪੁਸਤਕ ਵਿਚ ਗੁਰਬਾਣੀ ਵਿਚ ਦਰਸਾਏ ‘ਨਾਮ’ ਦੀ ਬਹੁਪੱਖੀ ਵਿਆਖਿਆ ਕਰਨ ਦਾ ਨਿਵੇਕਲਾ ਉੱਦਮ ਹੈ । ਤਤਕਰਾ ਸਹਿਜੇ ਹੀ ਹਰਿ ਨਾਮੁ ਲੇਹੁ / 15 ਨਾਮ ਸਿਮਰਨ – ਗੁਰਮਤਿ ਦਾ ਦ੍ਰਿਸ਼ਟੀਕੋਣ / 25 ਗੁਰੂ ਗ੍ਰੰਥ ਸਾਹਿਬ ਦੀਆਂ ਮੁੱਢਲੀਆਂ ਬਾਣੀਆਂ – ਸਿਮਰਨ ਦਾ ਆਦੇਸ਼ / 30 ਸੁਖਮਨੀ ਸਾਹਿਬ ਅਨੁਸਾਰ – ਜਪਿ ਜਾਪ ਦਾ ਹੁਕਮ / 37 ਹਉਮੈ ਬੁਝੈ ਤਾ ਦਰੁ ਸੂਝੈ / 91 ਸਿਮਰਨ / 125 ਚਿਤ ਚਿਤਵਹੁ / 140 ਧਿਆਇਨ –ਧਿਆਉਣਾ / 151 ਆਰਾਧਨਾ / 157 ਪੂਜਾ / 164 ਨਾਮ / 171 ਨਾਮ ਪ੍ਰਾਪਤੀ ਦੀ ਵਿਧੀ / 181