ਇਸ ਪੁਸਤਕ ਵਿਚ ਖਾਲਸੇ ਦੀ ਪਵਿੱਤਰ ਪਰ ਦ੍ਰਿੜ ਭਾਵਨਾ ਦਾ ਜ਼ਿਕਰ ਲੇਖਕ ਨੇ ਬਹੁਵਿਧ ਹਵਾਲਿਆਂ, ਇਤਿਹਾਸਕ ਘਟਨਾਵਾਂ ਅਤੇ ਵਿਸ਼ੇਸ਼ ਕਰਕੇ ਗੁਰਬਾਣੀ ਦੇ ਹੁਕਮਾਂ ਨਾਲ ਦਰਸਾਉਣ ਤੇ ਦ੍ਰਿਸ਼ਟਾਉਣ ਦਾ ਉਪਰਾਲਾ ਕੀਤਾ ਹੈ । ਸਿੱਖੀ ਦਾ ਦਾਨ ਗੁਰੂ ਨਾਨਕ ਜੀ ਨੇ ਜਗਤ ਨੂੰ ਦਿੱਤਾ ਤੇ ਕਕਾਰ ਦਾਤਾਰ ਗੁਰੂ ਨਾਨਕ ਦੇਵ ਜੀ ਹਨ, ਇਸ ਸੰਬੰਧੀ ਲੇਖਕ ਨੇ ਇਸ ਪੁਸਤਕ ਵਿਚ ਵਿਆਖਿਆ ਕੀਤੀ ਹੈ । ਤਤਕਰਾ ਆਪਿ ਨਰਾਇਣੁ ਕਲਾ ਧਾਰਿ / 13 ਦੀਵੇ ਤੇ ਜਿਉਂ ਦੀਵਾ ਬਲਿਆ / 26 ਗੁਰਿ ਅਮਰਦਾਸਿ ਕਰਤਾਰਿ ਕੀਅਉ ਵਸਿ / 33 ਇਹੁ ਰਾਜ ਜੋਗ ਗੁਰ ਰਾਮਦਾਸ ਤੁਮ ਹੂ ਰਸੁ ਜਾਣੇ / 62 ਗੁਰੁ ਅਰਜੁਨੁ ਪੁਰਖੁ ਪ੍ਰਮਾਣ / 73 ਅਰਜਨੁ ਕਾਇਆ ਪਲਟਿ ਕੈ ਮੁਰਤਿ ਹਰਿਗੋਬਿੰਦ ਸਵਾਰੀ / 96 ਸਹਿਜ ਮੂਰਤ ਗੁਰੂ ਹਰਰਾਇ ਜੀ / 118 ਸ੍ਰੀ ਹਰਿਕ੍ਰਿਸ਼ਨ ਧਿਆਈਐ / 128 ਤੇਗ ਬਹਾਦਰ ਸਿਮਰਿਐ / 137 ਗੁਰ ਗੋਵਿੰਦੁ ਗੋਵਿੰਦੁ ਗੁਰੂ ਹੈ / 153 ਕਕਾਰਾਂ ਜੀ ਮਹਾਨਤਾ / 190