ਇਹ ਪੋਥੀ ਅਨਜਾਣ ਵਿਦਿਆਰਥੀਆਂ ਵਾਸਤੇ ਇਕ ਨਿੱਕਾ ਜਿਹਾ ਉਪਰਾਲਾ ਹੈ। ਕਈ ਸਾਖੀਆਂ ਅਤੇ ਪ੍ਰਮਾਣ ਬਾਰ-ਬਾਰ ਤਾਂ ਲਾਏ ਹਨ ਕਿ ਅਨਜਾਣ ਵਿਦਿਆਰਥੀ ਨੇ ਜਿਸ ਸ਼ਬਦ ਦੀ ਕਥਾ ਕਰਨੀ ਹੋਵੇ, ਸਮਾਂ ਪੂਰਾ ਕਰਨ ਵਾਸਤੇ ਉਸਨੂੰ ਢੁੱਕਵੇਂ ਪ੍ਰਮਾਣ ਅਤੇ ਸਾਖੀਆਂ ਉਸੇ ਪ੍ਰਕਰਣ ਵਿਚੋਂ ਹੀ ਮਿਲ ਸਕਣ, ਹੋਰ ਪੱਤਰੇ ਨਾ ਫਰੋਲਣੇ ਪੈਣ। ਅੰਮ੍ਰਿਤ ਰਸ ਦੇ ਚੌਥੇ ਭਾਗ ਵਿਚ ਕਥਾ ਦੇ ਵਿਦਿਆਰਥੀਆਂ ਲਈ ਗੁਰਬਾਣੀ ਮੁਤਾਬਿਕ ਪ੍ਰਕਰਣ ਬਣਾਏ ਗਏ ਹਨ। ਇਸ ਪੋਥੀ ਤੋਂ ਸੰਗਤਾਂ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨਗੀਆਂ।