‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਵਿਚ ‘ਬਾਰਹ ਮਾਹਾ’ ਨਾਂ ਥੱਲੇ ਦੋ ਬਾਣੀਆਂ ਦਰਜ ਹਨ – ਇਕ ਮਾਂਝ ਰਾਗ ਵਿਚ ‘ਗੁਰੂ ਅਰਜਨ ਦੇਵ ਜੀ’ ਦੀ ਅਤੇ ਦੂਜੀ ਤੁਖਾਰੀ ਰਾਗ ਵਿਚ ‘ਗੁਰੂ ਨਾਨਕ ਦੇਵ ਜੀ ਦੀ । ਜੇ ‘ਬਾਰਹ ਮਾਹਾ’ ਵਿਚ ਬਾਰਾਂ ਮਹੀਨਿਆਂ ਰਾਹੀਂ ਚਿੰਤਨ ਕਰਦਿਆਂ ਜੀਵਨ ਦੀ ਸਫਲਤਾ ਨੂੰ ਦਰਸਾਇਆ ਹੈ ਤਾਂ ‘ਦਿਨ ਰੈਣਿ’ ਦੀ ਮਹੱਤਤਾ ਦੱਸਦਿਆਂ ਗੁਰ-ਉਪਦੇਸ਼ ਅੰਕਿਤ ਹੈ । ਗੱਲ ਕੀ – ਹਰ ਤਰ੍ਹਾਂ ਨਾਲ, ਹਰ ਪੱਖ ਤੋਂ ਜੀਵ ਦੇ ਤਨ, ਮਨ ਅਤੇ ਆਤਮਾ ਨੂੰ ਟੁੰਬ ਕੇ ਪ੍ਰਭੂ-ਯਾਦ ਵਿਚ ਜੋੜਨ ਦਾ ਜਤਨ ਕੀਤਾ ਗਿਆ ਹੈ ।