ਇਹ ਪੁਸਤਕ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿਚ ਅੰਕਿਤ ੨੨ ਵਾਰਾਂ ਵਿਚੋਂ ਦੋ ਵਾਰਾਂ-‘ਜੈਤਸਰੀ ਮਹਲਾ ੫ ਵਾਰ ਸਲੋਕਾ ਨਾਲਿ’ ਅਤੇ ‘ਮਾਰੂ ਵਾਰ ਮਹਲਾ ੫ ਡਖਣੇ ਮਹਲਾ ੫’ ਦਾ ਟੀਕਾ ਹੈ । ਇਹ ਸਟੀਕ ਜਨ-ਸਾਧਾਰਨ ਲਈ ਸਰਲ ਅਤੇ ਸੁਖੈਨ ਬੋਲੀ ਵਿਚ ਲਿਖਿਆ ਗਿਆ ਹੈ । ਇਸ ਵਿਚ ਅਰਥ ਮੂਲ-ਬਾਣੀ ਦੀ ਸ਼ਬਦਾਵਲੀ ਦੇ ਨੇੜੇ ਰਹਿ ਕੇ ਗੁਰਬਾਣੀ ਦੀ ਲਗ-ਮਾਤ੍ਰੀ ਵਿਆਕਰਣਿਕ ਨਿਯਮਾਵਲੀ ਅਨੁਸਾਰ ਕੀਤੇ ਗਏ ਹਨ।