ਜਪੁ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ-ਬਾਣੀ ਹੈ, ਜਿਸ ਵਿੱਚੋਂ ਜੀਵਨ ਦੇ ਬੁਨਿਆਦੀ ਸੁਆਲਾਂ ਦੇ ਜੁਆਬ ਮਿਲਦੇ ਹਨ । ਸਿੱਖ ਜੀਵਨ-ਜਾਚ ਵਿਚ ਇਸ ਬਾਣੀ ਦਾ ਮਹੱਤਵਪੂਰਣ ਸਥਾਨ ਹੈ । ਜਿਸਦੇ ਹਿਰਦੇ ਵਿਚ ਜਪੁ ਰਾਹੀਂ ਪ੍ਰਗਟ ਹੋਇਆ ਸੱਚ ਪ੍ਰਵੇਸ਼ ਕਰ ਜਾਂਦਾ ਹੈ, ਉਸਦੇ ਜੀਵਨ ਵਿਚ ਤੱਤ-ਸੱਚ ਦਾ ਪ੍ਰਕਾਸ਼ ਹੋ ਜਾਂਦਾ ਹੈ ਤੇ ਕਰਤਾ ਦਾ ਨਿੱਘ ਉਸ ਨੂੰ ਹਾਸਲ ਹੋ ਜਾਂਦਾ ਹੈ । ਇਸ ਪੁਸਤਕ ਵਿਚ ਮਸਕੀਨ ਜੀ ਵੱਲੋਂ ਕੀਤੀ ‘ਜਪੁ ਜੀ ਸਾਹਿਬ’ ਦੀ ਵਿਆਖਿਆ ਨੂੰ ਪੇਸ਼ ਕੀਤਾ ਗਿਆ ਹੈ । ਇਨ੍ਹਾਂ ਵਿਆਖਿਆ-ਪ੍ਰਵਚਨਾਂ ਵਿਚ ਗਿਆਨ ਦੇ ਤੇਜਮਈ ਪ੍ਰਕਾਸ਼ ਦਾ ਅਨੂਠਾ ਭੰਡਾਰ ਹੈ , ਜੋ ਅਸਾਂ ਸਭਨਾਂ ਲਈ ਅਨੇਕਾਂ ਪੱਖਾਂ ਤੋਂ ਬਹੁਤ ਲਾਭਦਾਇਕ ਹੈ ਤੇ ਸੁੱਤਿਆਂ ਨੂੰ ਜਗਾਉਣ ਦੇ ਸਮਰੱਥ ਹੈ ।