ਜਗਤ ਦੁਖੀ ਹੈ ਅਤੇ ਇਸ ਦਾ ਮੂਲ ਕਾਰਣ ਹੈ ਇੱਛਾਵਾਂ ਅਤੇ ਇਹਨਾਂ ਦੀ ਪੂਰਤੀ ਦੀ ਖਾਤਰ ਮਨੁੱਖ ਦਰ ਦਰ ਤੇ ਭਟਕਦਾ ਹੈ । ‘ਮਸਕੀਨ’ ਜੀ ਨੇ ਮਨੁੱਖ ਦੀ ਮੂਲ ਸਮੱਸਿਆ ਜੋ ਦੁੱਖ ਹੈ ਤੇ ਜਿਸ ਦਾ ਕਾਰਣ ਹੈ ਇੱਛਾਵਾਂ ਉਸ ਦਾ ਅਧਿਐਨ ਬੜੀ ਗਹਿਰਾਈ ਨਾਲ ਕੀਤਾ ਹੈ । ਇਸ ਪੁਸਤਕ ਵਿਚ ਉਹਨਾਂ ਸਾਰੇ ਪੱਖਾਂ ਤੇ ਰੋਸ਼ਨੀ ਪਾਈ ਹੈ ਜੋ ਇਸ ਦੇ ਨਾਲ ਸੰਬੰਧਿਤ ਹਨ, ਜਿਵੇਂ ਕਿ ਮਨ ਵਿਚ ਯਾਦਾਂ (ਸਿਮਰਤੀਆਂ) ਦਾ ਪ੍ਰਭਾਵ, ਆਧਿ, ਬਿਆਧਿ ਅਤੇ ਉਪਾਧਿ, ਰੋਗ ਤੇ ਸੋਗ ਜਿੰਨ੍ਹਾਂ ਦਾ ਤਨ ਤੇ ਮਨ ਤੇ ਡੂੰਘਾ ਅਸਰ ਹੁੰਦਾ ਹੈ । ਜੀਵ ਪਰਮਾਤਮਾ ਦਾ ਜਗਤ ਛੱਡ ਕੇ ਮਾਇਆ ਵਿਚ ਹੀ ਜਿਊਣਾ ਚਾਹੁੰਦਾ ਹੈ ਜੋ ਕਿ ਅਸਲ ਵਿਚ ਇਕ ਛਲ ਹੈ ।