ਇਸ ਟ੍ਰੈਕਟ ਵਿਚ ਬੀਬੀ ਦੀਪ ਕੌਰ ਦੀ ਗਾਥਾ ਹੈ ਕਿ ਕਿਵੇਂ ਬੀਬੀ ਅੰਮ੍ਰਿਤ ਛਕਣ ਉਪਰੰਤ ਜਾਦੂ, ਮੰਤ੍ਰ ਟੂਣੇ ਆਦਿ ਦੇ ਅਸਰ ਤੋਂ ਮੁਕਤ ਹੋ ਗਈ । ਇਸੀ ਤਰ੍ਹਾਂ ਇਸੀ ਟ੍ਰੈਕਟ ਵਿਚ ਉਹਨਾਂ ਕਲਾਲਾਂ ਦਾ ਵੀ ਜ਼ਿਕਰ ਆਉਂਦਾ ਹੈ ਜਿਨ੍ਹਾਂ ਨੂੰ ਗੁਰੂ ਨੇ ‘ਗੁਰੂ ਕੇ ਲਾਲ’ ਕਹਿ ਕੇ ਨਿਵਾਜਿਆ । ਇਸ ਟ੍ਰੈਕਟ ਵਿਚ ਪ੍ਰੋ. ਪੂਰਨ ਸਿੰਘ ਜੀ ਦੇ “ਸਿਮਰਨ ਦਾ ਨੂਰੀ ਖਿੜਿਆ ਬਾਗ” ਲੇਖ ਨੂੰ ਨਾਲ ਪੇਸ਼ ਕੀਤਾ ਜਾ ਰਿਹਾ ਹੈ ਜਿਸ ਵਿਚ ਕਿ ਉਹਨਾਂ ਦਰਸਾਇਆ ਹੈ ਕਿ ਵਾਹਿਗੁਰੂ ਦਾ ਨਾਮ ਜਪਣਾ ਸਾਡੇ ਲਈ ਕਿੰਨਾ ਜ਼ਰੂਰੀ ਹੈ ।