ਅਰਸ਼ੀ ਲਾੜੀ ਮਹਾਂਕਾਵਿ ਦੇ ਪਾਸਾਰ ਦਾ ਕਾਵਿ ਨਾਟਕ ਹੈ, ਜਿਸ ਵਿਚ ਇਕ ਅਪੱਸਰਾ ਤੇ ਮੋਨੀ ਵਿਰੱਕਤ ਸਾਧੂ (ਪੁੰਨ ਆਤਮਾ) ਦੀ ਪ੍ਰੀਤ ਕਥਾ ਨੂੰ ਪੇਸ਼ ਕੀਤਾ ਗਿਆ ਹੈ । ਇਸ ਵਿਚ ਮਹਾਂ-ਕਵੀ ਨੇ ਆਪਣੇ ਪ੍ਰੀਤ ਸੰਬੰਧੀ ਮੁੱਖ ਸਿਧਾਂਤ ਤੇ ਧਰਮ, ਸਮਾਜ, ਮਨੁੱਖਤਾ ਅਤੇ ਮੁਕਤੀ ਸਬੰਧੀ ਆਪਣੇ ਮੌਲਿਕ ਵਿਚਾਰ ਪ੍ਰਗਟਾਏ ਹਨ । ਆਸ ਹੈ ਕਿ ਸਾਹਿਤ ਪ੍ਰੇਮੀ ਅਤੇ ਪੂਰਨ ਸਿੰਘ ਦੇ ਕਾਵਿ ਸਾਹਿਤ ਦੇ ਪਾਠਕ ਇਸ ਪੁਸਤਕ ਦਾ ਪੂਰਾ ਸਾਹਿਤਕ ਅਨੰਦ ਮਾਣ ਸਕਣਗੇ ।