‘ਬਾਬਾ ਨੌਧ ਸਿੰਘ’ ਭਾਈ ਵੀਰ ਸਿੰਘ ਰਾਹੀਂ ਰਚਿਤ ਇਕ ਪ੍ਰਸਿੱਧ ਨਾਵਲ ਹੈ । ਇਸ ਨਾਵਲ ਦਾ ਮੁੱਖ ਪਾਤਰ ਬਾਬਾ ਨੌਧ ਸਿੰਘ ਗੁਰਸਿੱਖੀ ਨੂੰ ਪਰਣਾਇਆ ਇਕ ਅਜਿਹਾ ਪਾਤਰ ਹੈ ਜੋ ਇਸ ਨਾਵਲ ਦੀ ਇਕ ਹੋਰ ਪ੍ਰਮੱਖ ਇਸਤਰੀ ਪਾਤਰ ‘ਸੁਭਾਗ’ ਦੀ ਸੰਭਾਲ ਤੇ ਜੀਵਨ ਪਲਟਾਉ ਦਾ ਕਾਰਨ ਹੀ ਨਹੀਂ ਬਣਦਾ ਸਗੋਂ ਸਮੁੱਚੇ ਨਾਵਲ ਵਿਚ ਛਾਇਆ ਅਜਿਹਾ ਪਾਤਰ ਹੈ ਜੋ ਵੱਖ-ਵੱਖ ਜੀਵਨ ਸਥਿਤੀਆਂ ਤੇ ਵਿਅਕਤੀਆਂ ਦੇ ਰੂਬਰੂ ਹੁੰਦਾ ਗੁਰਬਾਣੀ ਤੇ ਗੁਰਸਿੱਖੀ ਦੇ ਪ੍ਰਚਾਰ ਦਾ ਮਾਧਿਅਮ ਵੀ ਬਣਦਾ ਹੈ । ਇਸ ਨਾਵਲ ਵਿਚ ਦੋਵੇਂ ਭਾਗ ਇਕੋ ਜਿਲਦ ਵਿਚ ਹਨ ।