ਸ੍ਰੀ ਗੁਰੂ ਨਾਨਕ ਦੇਵ ਜੀ’ ਦੀ ਰਚੀ ਹੋਈ ‘ਜਪੁ ਜੀ ਸਾਹਿਬ’ ਭਾਵੇਂ ਆਕਾਰ ਵਿਚ ਬਹੁਤ ਵੱਡੀ ਨਹੀਂ, ਪਰ ਇਸ ਵਿਚ ਅਮੋਲਕ ਖ਼ਜ਼ਾਨਾ ਛੁਪਿਆ ਹੋਇਆ ਹੈ । ਇਹ ਵਿਚਾਰਾਂ ਦਾ ਇਕ ਅਥਾਹ ਸਮੁੰਦਰ ਹੈ । ਜਿੰਨਾ ਕੋਈ ਇਸ ਦੀ ਗਹਿਰਾਈ ਵਿਚ ਜਾਂਦਾ ਹੈ, ਉਤਨਾ ਹੀ ਉਹ ਵਧੇਰੇ ਕੀਮਤੀ ਰਤਨਾਂ ਨੂੰ ਪ੍ਰਾਪਤ ਕਰਦਾ ਹੈ । ਇਸ ਪੁਸਤਕ ਵਿਚ ਵਿਸ਼ੇਸ਼ ਵਾਧਾ ਇਹ ਹੈ ਕਿ ਇਸ ਵਿਚ ਪਹਿਲੀ ਵਾਰ ‘ਜਪੁ ਜੀ ਸਾਹਿਬ’ ਨੂੰ ਹੀ ਨਹੀਂ, ਸਗੋਂ ਸਮੁੱਚੀ ਗੁਰਬਾਣੀ ਨੂੰ ਸ਼ੁੱਧ ਉਚਾਰਣ ਦੇ ਢੰਗ ਨਾਲ ਪੜ੍ਹਨ ਦੀ ਵਿਧੀ ਸਰਲ ਬੋਲੀ ਵਿਚ ਸਮਝਾਈ ਗਈ ਹੈ ।