ਇਸ ਪੁਸਤਕ ਵਿਚ ਲੇਖਕ ਨੇ ਸੁੱਖਾਂ ਦੀ ਮਨੀ ਪਵਿੱਤਰ ਬਾਣੀ ‘ਸੁਖਮਨੀ ਸਾਹਿਬ’ ਵਿਚ ਪੰਜਵੇ ਪਾਤਸ਼ਾਹ ਸਾਹਿਬ ‘ਸ੍ਰੀ ਗੁਰੂ ਅਰਜਨ ਦੇਵ ਜੀ’ ਵਲੋਂ ਮਨੁੱਖੀ ਜੀਵਨ ਦੇ ਅਸਲ ਮਨੋਰਥ ਦੀ ਪ੍ਰਾਪਤੀ ਲਈ ਦਿੱਤੇ ਗਏ ਆਸ਼ੇ, ਸਿਧਾਂਤਾਂ ਤੇ ਅਸੂਲਾਂ ਦੀ ਵਿਗਿਆਨਕ, ਮਨੋਵਿਗਿਆਨਕ, ਦਾਰਸ਼ਨਿਕ ਪੱਖੋਂ ਪੂਰੇ ਵਿਸਥਾਰ ਸਹਿਤ ਸੰਦੇਸ਼ਾਤਮਿਕ ਰੂਪ ਵਿਚ ਵਿਆਖਿਆ ਕੀਤੀ ਗਈ ਹੈ ਤਾਂ ਜੋ ਅਜੋਕੇ ਮਨੁੱਖ ਦੀ ਵੀ ਤ੍ਰਿਪਤੀ ਹੋ ਸਕੇ । ਪੁਸਤਕ ਵਿਚ ਸੁਖਮਨੀ ਸਾਹਿਬ ਦੀਆਂ 24 ਅਸ਼ਟਪਦੀਆਂ ਦੇ ਨਾਲ ਦਿੱਤੇ ਗਏ ਹਰ ਸਲੋਕ ਵਿਚ ਗੁਰਮਤਿ ਦੇ ਜਿਹੜੇ ਆਸ਼ੇ, ਸਿਧਾਂਤ ਤੇ ਅਸੂਲਾਂ ਨੂੰ ਪ੍ਰਗਟ ਕੀਤਾ ਗਿਆ ਹੈ, ਲੇਖਕ ਲੜੀਵਾਰ ਉਨ੍ਹਾਂ ਦੀ ਵਿਵਹਾਰਕ ਉਪਯੋਗਤਾ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਪੇਸ਼ ਕਰਕੇ ਗੁਰਮਤਿ ਤੋਂ ਦੂਰ ਜਾ ਰਹੀ ਪੜ੍ਹੀ ਲਿਖੀ ਬੌਧਿਕ ਸ਼੍ਰੇਣੀ ਨੂੰ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ ਕੀਤਾ ਹੈ ।