‘ਸ੍ਰੀ ਗੁਰੂ ਅਰਜਨ ਦੇਵ’ ਜੀ ਦੀ ਬਾਣੀ ‘ਸੁਖਮਨੀ ਸਾਹਿਬ’ ਦਾ ਟੀਕਾ ਜਿਸ ਵਿਚ ਗੁਰਬਾਣੀ ਦੇ ਅਰਥ ਸਮਝਾਏ ਗਏ ਹਨ । ਇਸ ਪੋਥੀ ਵਿਚ ਪਹਿਲਾਂ (ਖਬੇ) ਪਾਸੇ ਮੋਟੇ ਅੱਖਰਾਂ ਵਿਚ ਮੂਲ ਬਾਣੀ ਹੈ, ਸਾਹਮਣੇ ਉਸ ਤੋਂ ਬ੍ਰੀਕ ਅੱਖਰਾਂ ਵਿਚ ਟੀਕਾ ਹੈ । ਸਫੇ ਦੇ ਹੇਠਾਂ ਟੂਕਾਂ ਹਨ, ਜਿਨ੍ਹਾਂ ਵਿਚ ਹੈਨ ਵਯੁਤਪਤੀਆਂ, ਪਦ ਅਰਥ, ਭਾਵ ਅਰਥ, ਦੂਸਰੇ ਅਰਥ, ਦੂਸਰੇ ਅਰਥਾਂ ਦੀਆਂ ਤ੍ਰੱਟੀਆਂ, ਪ੍ਰਮਾਣ, ਹੋਰ ਕਈ ਵੀਚਾਰਾਂ ਤੇ ਥਹੁ ਪਤੇ ।