ਇਹ ਨਿਤਨੇਮ ਦੀਆਂ ਬਾਣੀਆਂ ਦਾ ਸਰਲ ਟੀਕਾ ਹੈ । ਇਸ ਟੀਕੇ ਵਿਚ ਹੇਠ ਲਿਖੇ ਪੱਖਾਂ ਤੇ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ : •ਅਰਥ, ਗੁਰਬਾਣੀ ਦੀ ਲਗ-ਮਾਤ੍ਰੀ ਨਿਯਮਾਵਲੀ ਦੀ ਰੌਸ਼ਨੀ ਵਿਚ ਇਸ ਦੇ ਅਨੁਕੂਲ ਕਰਨ ਦਾ ਪੂਰਾ ਜਤਨ ਕੀਤਾ ਗਿਆ ਹੈ । •ਅਰਥ, ਮੂਲ-ਬਾਣੀ ਦੇ ਬਿਲਕੁਲ ਨੇੜੇ ਰਹਿ ਕੇ ਸੰਖਪ ਅਤੇ ਸਰਲ ਸ਼ਬਦਾਂ ਵਿਚ ਕੀਤੇ ਗਏ ਹਨ । •ਹਰੇਕ ਤੁਕ ਦੇ ਅਰਥ, ਉਸ ਦੇ ਸਾਹਮਣੇ ਪੰਨੇ ਤੇ ਦਿੱਤੇ ਗਏ ਹਨ, ਤਾਂ ਜੁ ਇਸ ਪੋਥੀ ਤੋਂ ਪਾਠ ਕਰਨ ਵੇਲੇ ਲੋੜ ਅਨੁਸਾਰ ਅਰਥਾਂ ਦੀ ਸਹਾਇਤਾ ਲੈਣ ਵਿਚ ਸੁਵਿਧਾ ਹੋ ਸਕੇ । •ਟੀਕੇ ਵਿਚ ਪੂਰੇ ਅਰਥਾਂ ਤੋਂ ਇਲਾਵਾ ਕਠਨ ਸ਼ਬਦਾਂ ਦੇ ਪਦ-ਅੲਥ ਫੁਟ-ਨੋਟਾਂ ਵਿਚ ਦਿੱਤੇ ਗਏ ਹਨ ਅਤੇ ਵਿਲੱਖਣ ਬਣਤਰ ਵਾਲੇ ਸ਼ਬਦਾਂ ਦੇ ਉੱਚਾਰਣ ਸੰਬੰਧੀ ਸੇਧ, ਸੰਬੰਧਤ ਪੰਗਤੀ ਦੇ ਹੇਠਾਂ ਦੇ ਦਿੱਤੀ ਗਈ ਹੈ । •ਪਾਠ ਕਰਨ ਸਮੇਂ ਅਰਧ ਬਿਸ੍ਰਾਮ ਲਾਉਣ ਦੀ ਵੀ ਜਾਣਕਾਰੀ ਦਿੱਤੀ ਗਈ ਹੈ । •ਕਈ ਥਾਈਂ ਕੁਝ ਸ਼ਬਦਾਂ ਦਾ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਹੱਥ ਲਿਖਤ ਬੀੜਾਂ ਅਤੇ ਛਾਪੇ ਦੇ ਸਰੂਪਾਂ ਵਿਚ ਲਗ-ਮਾਤ੍ਰੀ ਅੰਤਰ ਨੂੰ ਸਟਾਰ ਦਾ ਨਿਸ਼ਾਨ ਦੇ ਕੇ ਫੁਟ-ਨੋਟ ਦੀ ਸ਼ਕਲ ਵਿਚ ਦਿੱਤਾ ਗਿਆ ਹੈ । •ਮੂਲ ਬਾਣੀ ਦੀ ਸ਼ੁਧ ਛਪਾਈ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ ।