‘ਸਲੋਕ ਸਹਸਕ੍ਰਿਤੀ’ ਅਤੇ ‘ਗਾਥਾ’ ਨਾਮ ਦੀਆਂ ਬਾਣੀਆਂ ‘ਗੁਰੂ ਗ੍ਰੰਥ ਸਾਹਿਬ’ ਦੀਆਂ ਮਹਿੰਗੀਆਂ ਬਾਣੀਆਂ ਵਿੱਚੋਂ ਹਨ । ਜਿਨ੍ਹਾਂ ਦਾ ਸ਼ੁੱਧ ਉਚਾਰਣ ਅਤੇ ਅਰਥ-ਬੋਧ ਉਚੇਚੇ ਤੇ ਵਿਸ਼ੇਸ਼ ਉੱਦਮ ਕੀਤੇ ਬਗ਼ੈਰ ਆ ਸਕਣਾ ਅਸੰਭਵ ਹੈ । ਇਸ ਪੁਸਤਕ ਵਿਚ ਮੂਲ ਬਾਣੀ ਦੀ ਸ਼ਬਦੀ ਬਣਤਰ ਦੇ ਨੇੜੇ ਰਹਿ ਕੇ, ਭਾਵ ਅਤੇ ਪ੍ਰਸੰਗ ਅਨੁਸਾਰ, ਗੁਰਬਾਣੀ ਦੀ ਲਗ-ਮਾਤ੍ਰੀ ਨਿਯਮਾਵਲੀ ਦੀ ਰੌਸ਼ਨੀ ਵਿਚ ਸਰਲ ਅਤੇ ਸੰਖੇਪ ਅਰਥ ਕੀਤੇ ਗਏ ਹਨ ।