ਇਸ ਪੁਸਤਕ ਵਿਚ ਹੇਠ ਲਿਖੇ ਤੱਥ ਹਨ : (ੳ) ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੀਵਨ ਬਾਰੇ ਸੰਖੇਪ ਬਿਉਰਾ । (ਅ) ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਮੱਗਰ ਬਾਣੀ ਦਾ ਰਾਗ ਵਾਰ ਬਿਉਰਾ । (ੲ) ਮ: ੨ ਦੀ ਸੰਪੂਰਨ ਬਾਣੀ ਦਾ ਟੀਕਾ । (ਸ) ਮ: ੨ ਦੀ ਬਾਣੀ ਦੇ ਅਰਥ–ਭਾਵਾਂ ਦੇ ਚਾਨਣ ਵਿਚ ੩੨ ਪ੍ਰਸ਼ਨ, ਜਿਨ੍ਹਾਂ ਦੇ ਉੱਤਰ ਲੱਭਣ ਲਈ ਪਾਠਕਾਂ ਨੇ ਆਪਣੇ ਤੌਰ ਤੇ ਸਾਧਨਾ ਕਰਨੀ ਹੈ । (ਹ) ਸ੍ਰੀ ਗੁਰੂ ਅੰਗਦ ਦੇਵ ਜੀ ਦੀ ਉਸਤਤਿ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ, ਦਸਮ ਗ੍ਰੰਥ ਵਿੱਚੋਂ, ਭਾਈ ਗੁਰਦਾਸ ਜੀ ਦੀ ਰਚਨਾ ਵਿੱਚੋਂ, ਭਾਈ ਸਾਹਿਬ ਨੰਦ ਲਾਲ ਜੀ ਦੀ ਰਚਨਾ ਵਿੱਚੋਂ ਸੰਬੰਧਤ ਬਾਣੀ ਅਰਥਾਂ ਸਹਿਤ । (ਕ) ਪੁਸਤਕ ਨੂੰ ਹਰ ਪੱਖੋਂ ਸੰਪੂਰਨ ਕਰਨ ਲਈ ਸਤਿਗੁਰੂ-ਹਜ਼ੂਰ ਦੇ ਜੀਵਨ-ਬਿਰਤਾਂਤ ਦੀ ਸੰਖੇਪ ਗਾਥਾ ਅਤੇ ਇਸ ਦੇ ਨਾਲ ਹੀ ਆਪ ਜੀ ਦੇ ਨਿਕਟ-ਵਰਤੀ ਮੁਖੀ ਸਿੱਖ-ਸੇਵਕਾਂ ਦੀ ਸੂਚੀ (ਭਾਈ ਗੁਰਦਾਸ ਜੀ ਦੀ ਯਾਰ੍ਹਵੀਂ ਵਾਰ ਉੱਤੇ ਆਧਾਰਿਤ) ਅਤੇ ਉਹਨਾਂ ਦੇ ਜੀਵਨ ਦੀਆਂ ਪ੍ਰਮੁੱਖ ਘਟਨਾਵਾਂ ਤੋਂ ਮਿਲਦੀ ਸਿੱਖਿਆ ਦਾ ਉਲੇਖ ਵੀ ਪ੍ਰਸ਼ਨੋਤ੍ਰੀ ਦੇ ਰੂਪ ਵਿਚ ਪੁਸਤਕ ਅੰਦਰ ਸ਼ਾਮਲ ਕਰ ਦਿੱਤਾ ਗਿਆ ਹੈ ।