ਇਹ ਪੁਸਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਦੇ ਵੇਰਵੇ ਪਾਵਨ ਬੀੜ ਦੇ ਅੰਕਾਵਲੀ ਨੇਮਾਂ ਨੂੰ ਧਿਆਨ ਵਿਚ ਰੱਖ ਕੇ ਪ੍ਰਸਤੁਤ ਕਰਨ ਦਾ ਪਰਮਾਣਿਕ ਉਪਰਾਲਾ ਹੈ । ਇਸ ਪੁਸਤਕ ਦੇ ਤਿਨ ਭਾਗ ਹਨ । ਬਾਣੀ ਬਿਉਰਾ ਭਾਗ ਪਹਿਲਾ ਵਿਚ ‘ਸ੍ਰੀ ਗੁਰੂ ਗ੍ਰੰਥ ਸਹਿਬ ਜੀ’ ਦੀ ਸੰਪਾਦਨਾ ਦਾ ਸੰਖੇਪ ਇਤਿਹਾਸ ਅਤੇ ਗੁਰਤਾ ਦਾ ਸਿੱਧਾਂਤਕ ਪੱਖ ਦੇ ਵੇਰਵੇ ਹਨ । ਇਹ ਪੁਸਤਕ ਜਨ-ਸਾਧਾਰਨ ਲਈ ਲਿਖੀ ਗਈ ਹੈ, ਇਸ ਲਈ ਸਰਲਤਾ, ਸੰਖੇਪਤਾ ਅਤੇ ਸਪੱਸ਼ਟਤਾ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ।