‘ਸ੍ਰੀ ਗੁਰੂ ਗ੍ਰੰਥ ਸਾਹਿਬ’ ਰਹੱਸਵਾਦੀ ਅਨੁਭਵ ਤੇ ਸ੍ਰੇਸ਼ਟਾਚਾਰ ਦਾ ਮਹਾਂ-ਸਾਗਰ ਹੈ । ਗੁਰੂਆਂ ਮਨੁੱਖ ਜਾਤੀ ਦੀ ਤ੍ਰਪਤੀ ਲਈ ਇਹ ਥਾਲ ਪਰੋਸਿਆ ਜਿਸ ਵਿਚ ਸਤਿ, ਸੰਤੋਖ, ਵਿਚਾਰ ਦਾ ਸਾਰ ਤੇ ਅੰਮ੍ਰਿਤ-ਨਾਮ ਦਾ ਭੰਡਾਰ ਪਾਇਆ । ਸਤਿ ਦਾ ਵਿਚਾਰ ਬ੍ਰਹਮ-ਗਿਆਨ ਤੇ ਸੰਤੋਖ ਦਾ ਵਿਧਾਨ ਆਚਾਰ ਵਿਗਿਆਨ ਹੈ । ਅਸੀਂ ਰੂੜ੍ਹੀਵਾਦੀ ਸ਼ਰਧਾਲੂ, ਰੁਮਾਲ ਸਜਾ ਕੇ, ਫੁੱਲ ਚੜ੍ਹਾ ਕੇ, ਧੂਪ ਧੁਖਾ ਕੇ ਹੀ ਸਭ ਕੁਝ ਕੀਤਾ ਸਮਝ ਲੈਂਦੇ ਹਾਂ ਪਰ ਇਸ ਦੇ ਪਾਠ ਦੀਦਾਰ, ਅਧਿਐਨ ਵਿਚਾਰ ਤੇ ਅਮਲ ਤੋਂ ਬਹੁਤਾ ਅਵੇਸਲੇ ਹੀ ਹਾਂ । ਆਓ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁਝ ਪੱਖਾਂ ਨੂੰ ਧਿਆਨ-ਗੋਚਰੇ ਕਰੀਏ ਤੇ ਇਸ ਦੀ ਮਹਿਮਾ ਨੂੰ ਸਨਮਝੀਏ । ਪ੍ਰੋ: ਪਿਆਰਾ ਸਿੰਘ ਪਦਮ ਜੀ ਵਲੋਂ ਇਹ ਨਿਮਾਣਾ ਜਤਨ ਗੁਰਬਾਣੀ-ਪ੍ਰੇਮੀਆਂ ਦੀ ਸੇਵਾ ਵਿਚ ਹਾਜ਼ਰ ਹੈ ।