‘ਗੁਰਬਾਣੀ ਉਚਾਰਣ’ ‘ਬਾਣੀ ਬਿਉਰਾ’ ਦਾ ਭਾਗ ਦੂਸਰਾ ਹੈ । ਇਸ ਵਿਚ ਗੁਰਬਾਣੀ ਵਿਚ ਵਰਤੀਆਂ ਗਈਆਂ ਵੱਖ ਵੱਖ ਕਾਵਿ-ਬਣਤਰਾਂ ਬਾਰੇ ਅਤੇ ਸਿਰਲੇਖਾਂ ਵਿਚ ਵਰਤੇ ਗਏ ਸੰਕੇਤਾਂ ਬਾਰੇ ਸੰਖੇਪ ਨੋਟ ਦਿੱਤੇ ਗਏ ਹਨ । ਇਹ ਪੁਸਤਕ ਜਨ-ਸਾਧਾਰਨ ਲਈ ਲਿਖੀ ਗਈ ਹੈ, ਇਸ ਲਈ ਸਰਲਤਾ, ਸੰਖੇਪਤਾ ਅਤੇ ਸਪੱਸ਼ਟਤਾ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ।