ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ, ਨੂੰ ਵਿਵਸਥਿਤ ਰੂਪ ਪ੍ਰਦਾਨ ਕਰਨ ਲਈ ਜੋ ਮਹਾਨ ਕੰਮ ਕੀਤੇ, ਉਨ੍ਹਾਂ ਵਿਚੋਂ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਇਕ ਇਤਿਹਾਸਕ ਦੇਨ ਹੈ । ਇਹ ਭਾਰਤ ਦੇ ਅਧਿਆਤਮਿਕ ਸਾਹਿਤ ਦੀ ਇਕ ਅਦੁੱਤੀ ਉਪਲਬਧੀ ਹੈ ਕਿਉਂਕਿ ਇਸ ਵਿਚ ਪੰਜ-ਛੇ ਸੌ ਵਰ੍ਹਿਆਂ ਵਿਚ ਵਿਚਰੇ ਧਰਮ, ਸਾਧਕਾਂ ਦੇ ਅਨੁਭਵ ਉਨ੍ਹਾਂ ਦੇ ਆਪਣੇ ਹੀ ਬੋਲਾਂ ਰਾਹੀਂ ਪ੍ਰਮਾਣਿਕ ਰੂਪ ਵਿਚ ਸੰਕਲਿਤ ਹਨ । ਟੀਕਾਕਾਰੀ ਅਤੇ ਅਨੁਵਾਦ ਦੀ ਇਸੇ ਪਰੰਪਰਾ ਵਿਚ ਹੱਥਲਾ ਯਤਨ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਅਰਥ-ਬੋਧ ਨੂੰ ਵਿਕਸਿਤ ਕਰਨ ਦਾ ਉਦਮ ਕੀਤਾ ਹੈ ।