ਲੇਖਕ ਨੇ ਇਸ ਪੁਸਤਕ ਵਿਚ ਧਰਮ ਦੀ ਪਰਿਭਾਸ਼ਾ ਅਤੇ ਸਰੂਪ, ਧਰਮ ਦੀ ਉਤਪਤੀ ਅਤੇ ਵਿਕਾਸ, ਪਰਮਾਤਮਾ ਦਾ ਸੰਕਲਪ, ਧਾਰਮਿਕ ਅਨੁਭਵ ਅਤੇ ਸੰਤਪੁਣਾ, ਧਾਰਮਿਕ ਭਾਸ਼ਾ ਆਦਿ ਵਿਸ਼ਿਆਂ ਦਾ ਵਿਸਥਾਰ ਪੂਰਵਕ ਵਰਨਣ ਕੀਤਾ ਹੈ। ਇਸ ਤੋਂ ਇਲਾਵਾ ਪਵਿੱਤਰ, ਅਪਵਿੱਤਰ, ਅਸਤਿਤਵਵਾਦ ਅਤੇ ਤਾਰਕਿਕ ਪ੍ਰਤੱਖਵਾਦ ਦਾ ਧਰਮ ਪ੍ਰਤੀ ਦ੍ਰਿਸ਼ਟੀਕੋਣ ਆਦਿ ਪੱਖਾਂ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਗਿਆ ਹੈ। ਇਹ ਪੁਸਤਕ ਵਿਦਿਆਰਥੀਆਂ, ਖੋਜਾਰਥੀਆਂ ਅਤੇ ਪਾਠਕਾਂ ਲਈ ਲਾਹੇਵੰਦ ਸਾਬਤ ਹੋਵੇਗੀ।