ਗੁਰਪੁਰਬਾਂ ਤੇ ਹੋਰ ਮੌਕਿਆਂ ਤੇ ਭਾਈ ਸਾਹਿਬ ਦੁਆਰਾ ਗੁਰੂ ਸਾਹਿਬਾਨਾਂ ਦੇ ਅਜਿਹੇ ਜੀਵਨ-ਪ੍ਰਸੰਗ ਲਿਖ ਕੇ ਸੰਗਤਾਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚਾਏ ਜਾਂਦੇ ਰਹੇ ਹਨ । ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ-ਚਰਿਤ੍ਰ ਵਿਚੋਂ ਲਏ ਗਏ ਪ੍ਰਸੰਗ ‘ਖਰਾ ਸੌਦਾ’ ਪਾਠਕ ਦੇ ਮਨ ਅੰਦਰ ਇਕ ਦਿਲ-ਖਿੱਚਵੀਂ ਛਾਪ ਛੱਡ ਦਿੰਦਾ ਹੈ । ਪਾਠਕ ਜਿਉਂ-ਜਿਉਂ ਇਸ ਜੀਵਨ-ਪ੍ਰਸੰਗ ਨੂੰ ਵਾਚਦੇ ਹਨ, ਇਸਦੇ ਪ੍ਰਭਾਵ ਨੂੰ ਨਾਲ ਹੀ ਨਾਲ ਮਹਿਸੂਸ ਕਰਦੇ ਹਨ ਜਿਸ ਵਿਚ ਉਹਨਾਂ ਨੂੰ ਉੱਚ-ਜੀਵਨ ਦੇ ਨੁਕਤੇ ਜਿਵੇਂ ਹੁਕਮ ਮੰਨਣਾ, ਤਪ ਤੇ ਹਉਮੈ ਮਾਇਆ ਦਾ ਪ੍ਰਤੀਕ ਹੈ ਅਤੇ ਭਗਤੀ ਗਿਆਨ ਦੇ ਪ੍ਰਕਾਸ਼ ਦੀ, ਸਰੀਰ ਦਾ ਧਰਮ ਸੇਵਾ ਹੈ ਅਤੇ ਸੱਚ ਨੂੰ ਪਛਾਣਨ ਵਾਲੀਆਂ ਅੱਖੀਆਂ ਦੀ ਲੋੜ ਬਾਰੇ ਭਰਪੂਰ ਜਾਣਕਾਰੀ ਪ੍ਰਾਪਤ ਕਰਨ ਤੋਂ ਇਲਾਵਾ ਜਿੰਦਗੀ ਨੂੰ ਉਸ ਅਸਲੀਅਤ ਦਾ ਝਲਕਾ ਵੱਜਣ ਲੱਗਦਾ ਹੈ ਜਿਸ ਸੱਚ ਨੂੰ ਪਛਾਣਨ ਲਈ ਤਪ ਨਾਲੋਂ ਭਗਤੀ ਦੀ ਲੋੜ ਹੈ ।