‘ਸ਼ਰਧਾ ਤੋਂ ਬਗੈਰ ਗੁਰੂ-ਸਰੋਵਰ ਵਿਚੋਂ ਮੋਤੀ ਨਹੀਂ ਲੱਭ ਸਕਦੇ, ਪਰ ਸ਼ਰਧਾ ਹੈ ਕੀ ? ਸ਼ਰਧਾ ਦਾ ਅਰਥ ਹੈ – ‘ਬੇਮਿਸਾਲ ਪ੍ਰੇਮ’ । ਪ੍ਰੇਮ ਦਾ ਜੋ ਪਰਮ ਰੂਪ ਹੈ, ਉਸ ਦਾ ਨਾਮ ਹੈ ‘ਸ਼ਰਧਾ’ । ਗੁਰੂ ਤੇ ਸਿੱਖ ਦੇ ਵਿਚਕਾਰ ਜੋ ਸੰਬੰਧ ਹੈ, ਉਹ ਸ਼ਰਧਾ ਦਾ ਹੈ, ਪ੍ਰੇਮ ਦਾ ਹੈ । ਪਤੀ-ਪਤਨੀ ਦਾ ਸੰਬੰਧ, ਭਰਾ-ਭਰਾ ਦਾ ਸੰਬੰਧ, ਇਹ ਸੰਬੰਧ, ਇਹ ਸਾਰੇ ਸੰਬੰਧ ਸਰੀਰ ਦੇ ਹਨ, ਆਤਮਾ ਦੇ ਨਹੀਂ ਪਰ ਗੁਰੂ ਨਾਲ ਸਿੱਖ ਦਾ ਸੰਬੰਧ ਸਰੀਰ ਦੇ ਨਾਲ ਨਾਲ ਆਤਮਿਕ ਵੀ ਹੈ ਤੇ ਜਿਸ ਨਾਲ ਆਤਮਾ ਦਾ ਸੰਬੰਧ ਹੈ, ਉਸ ਤੋਂ ਹੀ ਪ੍ਰਮਾਤਮਾ ਦੀ ਪ੍ਰਾਪਤੀ ਸੰਭਵ ਨਹੀਂ । ਸ਼ਰਧਾ ਤੋਂ ਬਿਨਾਂ ਪ੍ਰਮਾਤਮਾ ਦੀ ਮੌਜੂਦਗੀ ਦਾ ਬੋਧ ਹੋ ਹੀ ਨਹੀ ਸਕਦਾ ।