ਇਸ ਪੁਸਤਕ ਦੇ ਹਰ ਲੇਖ ਵਿਚ ਗੁਰਬਾਣੀ ਦਾ ਮੌਲਿਕ ਕਾਵਿ – ਸ਼ਾਸਤਰ ਪਹਿਲੀ ਵਾਰ ਪ੍ਰਯੋਗ ਵਿਚ ਲਿਆਂਦਾ ਹੈ । ਇਸ ਪੁਸਤਕ ਦੇ ਸਾਰੇ ਲੇਖਾਂ ਵਿਚ ਹੀ ਗੁਰਬਾਣੀ ਦੇ ਰਾਗਾਂ ਵਿਚ ਰਚੀ ਹੋਣ ਸੰਬੰਧੀ ਇਕ ਬਿਲਕੁਲ ਵੱਖਰਾ ਦ੍ਰਿਸ਼ਟੀਕੋਣ ਪੇਸ਼ ਕੀਤਾ ਹੈ । ਇਸ ਪੁਸਤਕ ਦੇ ਲੇਖ ਅਧਿਆਤਮਕ ਖੋਜ ਵਿਧੀ ਦੀ ਪਹੁੰਚ ਰਾਹੀਂ ਕ੍ਰਮਵਾਰ ਧਰਮ, ਸਾਹਿਤ ਅਤੇ ਸਭਿਆਚਾਰ ਦਾ ਰੁਖ਼ ਪੁਰਾਤਨ ਲੀਹਾਂ ਵੱਲ ਮੋੜ ਕੇ ਇਸ ਨੂੰ ਵਿਕਾਸ ਵੱਲ ਲੈ ਜਾਣ ਦਾ ਇਕ ਬਿਲਕੁਲ ਵਿਲੱਖਣ ਯਤਨ ਹੈ ।