ਇਸ ਪੁਸਤਕ ਵਿਚ ਪਰਮਾਤਮਾ ਦੀ ਖੋਜ ਲਈ ਜੰਗਲਾਂ, ਪਹਾੜਾਂ, ਗੁਫਾਵਾਂ ਤੇ ਆਪਣੇ ਸਰੀਰ ਨੂੰ ਕਰੜੀਆਂ ਘਾਲਾਂ ਨਾਲ ਤਸੀਹੇ ਦੇਣ ਦੀ ਗੁਰੂ ਸਾਹਿਬਾਨ ਨੇ ਵਿਰੋਧਤਾ ਕੀਤੀ ਹੈ । ਇਹ ਖੋਜ ਅੰਦਰ ਦੀ ਹੈ । ਇਸ ਲਈ ਪਰਮਾਤਮਾ ਦੀ ਪ੍ਰਾਪਤੀ ਲਈ “ਬੰਦੇ ਖੋਜੁ ਦਿਲ ਹਰਿ ਰੋਜ” ਦੀ ਲੋੜ ਹੈ । ਇਸ ਖੋਜ ਦੁਆਰਾ ਹੀ ਜਾਣ ਦੀ ਪਰਮਾਤਮਾ ਨਾਲ ਏਕਤਾ ਤੇ ਅਭੇਦਤਾ ਦੀ ਪ੍ਰਾਪਤੀ ਸੰਭਵ ਹੈ । ਲੇਖਕ ਨੇ ਗੁਰਬਾਣੀ ਦੇ ਕੁਝ ਮੁੱਦਿਆਂ ਉੱਤੇ ਪ੍ਰਕਾਸ਼ ਪਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਹੈ ।