ਭਾਈ ਸਾਹਿਬ ਨੇ ਇਸ ਵਿਚ ਇਕ ਬੜੇ ਗੰਭੀਰ ਵਿਸ਼ੇ ਉਤੇ ਵਿਚਾਰ ਕਰ ਕੇ ਗੁਰਬਾਣੀ ਦੇ ਖੋਜੀਆਂ ਨੂੰ ਰਾਹੇ ਉਤੇ ਪਾ ਦਿਤਾ ਹੈ । ਇਸ ਸਾਰੀ ਪੁਸਤਕ ਵਿਚ ਸਿਰੀ ਭਾਈ ਸਾਹਿਬ ਜੀ ਨੇ ਪੁਰਜ਼ੋਰ ਲਫ਼ਜ਼ਾਂ ਵਿਚ ਇਹੀਓ ਗੱਲ ਸਪੱਸ਼ਟ ਕੀਤੀ ਹੈ ਕਿ ਬੇਦ ਕਤੇਬ ਅਗੋਚਰਾ ‘ਵਾਹਿਗੁਰੂ’ ਗੁਰਮੰਤਰ ਹੀ ਸਚੀ ਅਕੱਥ ਕਥਾ ਹੈ ।