ਇਸ ਪੁਸਤਕ ਵਿਚ ਅਗਲੀ ਦੁਨੀਆਂ ਦਾ ਨਿਰਣਾ ਗੁਰਬਾਣੀ ਦੀ ਰੌਸ਼ਨੀ ਵਿਚ ਕੀਤਾ ਗਿਆ ਹੈ । ਇਸ ਵਿਚ ਅੱਗਾ ਹੈ, ਅਕਾਲ ਪੁਰਖ ਦੀ ਦਰਗਾਹ, ਧਰਮਰਾਇ ਦੀ ਕਚਹਿਰੀ ਵਿਚ ਜਾ ਕੇ ਲੇਖਾ ਦੇਣਾ ਪੈਂਦਾ ਹੈ, ਨਰਕ ਸੁਰਗ ਇਤਿਆਦਿ ਪ੍ਰਕਰਣ ਦਿੱਤੇ ਗਏ ਹਨ । ਇਸ ਵਿਚ ਜਮਾਂ ਦੇ ਅੱਖੀਂ ਦੇਖਣ ਤੇ ਪ੍ਰੇਤ ਹੋਏ ਲੋਕਾਂ ਦੇ ਉਧਾਰ ਸੰਬੰਧੀ ਅੱਖੀਂ ਦੇਖੀਆਂ ਮਿਸਾਲਾਂ ਭੀ ਦਿੱਤੀਆਂ ਗਈਆਂ ਹਨ । ਤਤਕਰਾ ਅੱਗਾ ਹੈ/ ੧ ਆਸਤਕ ਤੇ ਨਾਸਤਕ/ ੫ ਅਕਾਲ ਪੁਰਖ ਦਾ ਦਰਸ ਮਿਲਾਪ/ ੧੬ ਅਗਮ ਅਗੋਚਰ ਵਾਹਿਗੁਰੂ ਦੀ ਲਖਤਾ/ ੪੧ ਪੇਖਨਹਾਰਿਆਂ ਦੀ ਸਮ ਦ੍ਰਿਸ਼ਟਤਾ/ ੪੪ ਅਦ੍ਰਿਸ਼ਟ ਦ੍ਰਿਸ਼ਟਿਆਂ ਦੀ ਬਿਸਮਾਦਤਾ/ ੪੫ ਅਕਾਲ ਪੁਰਖ ਦੀ ਦਰਗਾਹ/ ੫੨ ਧਰਮਰਾਇ ਦੀ ਦਰਗਾਹ/ ੧੦੦ ਨਰਕ ਸੁਰਗ/ ੧੪੫ ਜਮ ਅਤੇ ਜਮਪੁਰੀ/ ੧੭੯ ਮਰਨ ਸਮੇਂ ਦੀ ਜਮਾਂ ਦੀ ਝਾਕੀ/ ੧੯੨ ਗੁਰਮੁਖਾਂ ਦੇ ਦੁਆਲੇ ਚੌਕੀ/ ੨੪੦ ਧਰਮਰਾਇ, ਚਿਤਰ ਗੁਪਤ ਤੇ ਆਵਾਗਵਨ/ ੨੯੨ ਪ੍ਰੇਤ-ਉਧਾਰ/ ੩੧੨