ਇਸ ਵਿਚ ‘ਚਰਨ ਕਮਲ’ ਤੇ ‘ਚਰਨ ਕਮਲ ਕੀ ਮਉਜ’ ਦੇ ਸਿਧਾਂਤ ਨੂੰ ਗੁਰ-ਪ੍ਰਮਾਣਾਂ ਨਾਲ ਸਿਧ ਕਰ ਕੇ ਤਜਰਬੇ ਵਿਚ ਆਈਆਂ ਗੱਲਾਂ (ਕੌਤਕਾਂ) ਦੀ ਪ੍ਰੇਮ ਪੂਰਬਕ ਰਸ-ਲੀਨ ਹੋ ਕੇ ਵਿਆਖਿਆ ਕੀਤੀ ਗਈ ਹੈ । ਇਸ ਪੁਸਤਕ ਨੂੰ ਤਿੰਨ ਅੰਕਾਂ ੳ, ਅ, ੲ ਵਿਚ ਵੰਡਿਆ ਗਿਆ ਹੈ । ਅੰਕ ‘ੳ’ ਵਿਚ ਚਰਨ ਕਮਲ ਦਾ ਸਾਰਾ ਵਿਸ਼ਾ ਉਪਕਰਮ ਤੇ ਉਪਸੰਹਾਰ ਦੀ ਰੀਤੀ ਨਾਲ ਪੇਸ਼ ਕੀਤਾ ਗਿਆ ਹੈ । ਅੰਕ ‘ਅ’ ਵਿਚ ਨਾਮ ਸਿਮਰਨ ਦੁਆਰਾ ਚਰਨ ਕਮਲਾਂ ਦੀ ਮਉਜ ਦੀ ਮਹਿਮਾ, ਮਹੱਤਤਾ ਦਸਣ ਲਈ ਹੋਰ ਪ੍ਰਮਾਣ ਦਿਤੇ ਗਏ ਹਨ । ਅੰਕ ‘ੲ’ ਵਿਚ ਸ.ਇਕਬਾਲ ਸਿੰਘ ਜੀ ਵਾਲਾ ਲੇਖ ਭੀ ਸੰਬੰਧਤ ਹੋਣ ਕਰਕੇ ਦਿਤਾ ਗਿਆ ਹੈ, ਇਸ ਵਿਚ ‘ਚਰਨ ਕਮਲ ਕੀ ਹਨ?’ ਏਸ ਵਿਸ਼ੇ ਨੂੰ ਚੰਗੀ ਤਰ੍ਹਾਂ ਨਿਬਾਹਿਆ ਗਿਆ ਹੈ ।