ਇਹ ਲੇਖ ਸਤਿਕਾਰਯੋਗ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਪਿਤਾ ਡਾ. ਚਰਨ ਸਿੰਘ ਜੀ ਦੀ ਰਚਨਾ ਹੈ । ਇਹ ਲੇਖ ਇਕ ਬੜੀ ਅਨੋਖੀ ਕਿਸਮ ਦੀ ਮੁੰਦਾਵਣੀ (=ਬੁਝਾਰਤ) ਦੀ ਸੂਰਤ ਵਿਚ ਹੈ ਤੇ ਪੜ੍ਹਨ ਲਗਿਆਂ ਵਧੇਰੇ ਇਕਾਗ੍ਰਤਾ ਦੀ ਮੰਗ ਕਰਦਾ ਹੈ । ਰਾਣੀ ਰੂਪ ਕੌਰ (=ਅਵਿਦਿਆ ਯਾ ਮਾਯਾ) ਤੇ ਟਿਕਾ ਮੰਨਾ ਸਿੰਘ (=ਮਨ ਯਾ ਜੀਵ) ਦੇ ਆਪਸ ਵਿਚ ਦੇ ਸੰਘਰਸ਼ ਦਾ ਬੜੇ ਵਿਸਥਾਰ ਨਾਲ ਹਾਲ ਦਸਿਆ ਹੈ । ਵਿਸ਼ਾ ਬੜਾ ਮੁਸ਼ਕਲ ਹੈ ਪਰ ਸਤਿਕਾਰਯੋਗ ਲੇਖਕ ਜੀ ਨੇ ਇਸ ਨੂੰ ਨਾਵਲੀ ਰੂਪ ਵਿਚ ਪੇਸ਼ ਕਰਕੇ ਸੁਆਦਲਾ ਤੇ ਖਿੱਚ ਭਰਪੂਰ ਬਣਾ ਦਿਤਾ ਹੈ ।