ਇਸ ਨਾਵਲ ਰਾਹੀਂ ਇੰਨ-ਬਿੰਨ ਓਹੀ ਕੁਝ ਪ੍ਰਗਟ ਕਰਨ ਦਾ ਯਤਨ ਕੀਤਾ ਹੈ ਜੋ 1947 ਤੋਂ 1964, ਜਾਂ ਏਦੂੰ ਵੀ ਪਹਿਲਾਂ ਤੋਂ ਲੇਖਕ ਦ੍ਰਿਸ਼ਟੀ ਗੋਚਰ ਹੁੰਦਾ ਚਲਾ ਆ ਰਿਹਾ ਹੈ । ਇਸ ਵਿਚ ਦੱਸਿਆ ਗਿਆ ਹੈ ਕਿ, “ਸਾਰਾ ਦੇਸ਼ ਲਟ ਲਟ ਬਲਦਾ ਦਿਖਾਈ ਦੇਂਦਾ ਹੈ, ਤੇ ਅਜਿਹੀ ਅੱਗ ਨਾਲ, ਜਿਹੜੀ ਬਾਹਰੋਂ ਕਿਸੇ ਨੇ ਨਹੀਂ ਲਾਈ, ਬਲਕਿ ਅਸਾਂ ਆਪ ਹੀ ਲਾਈ ਹੈ । ਜਿਸ ਨੂੰ ਆਮ ਤੌਰ ਤੇ ‘ਭ੍ਰਿਸ਼ਟਾਚਾਰ’ ਦੀ ਸੰਗਿਆ ਦਿਤੀ ਜਾਂਦੀ ਹੈ । ਇਹ ਲਿਖਤ ਨਿਰਾਸ਼ਾਵਾਦ ਦੀ ਨਹੀਂ, ਬਲਕਿ ਸਪਸ਼ਟਵਾਦ ਦੀ ਪ੍ਰਤੀਕ ਹੈ । ਲੇਖਕ ਨੇ ਓਹਨਾਂ ਹੀ ਹੋਂਦਿਆਂ ਥੀਂਦਿਆਂ ਦੇ ਆਧਾਰ ਤੇ ਇਸ ਕਹਾਣੀ ਨੂੰ ਉਸਾਰਨ ਦਾ ਯਤਨ ਕੀਤਾ ਹੈ ਜਿਨ੍ਹਾਂ ਨੂੰ ਲੇਖਕ ਨੇ ਨਿਰਾ ਵੇਖਿਆ ਹੀ ਨਹੀਂ, ਮਹਿਸੂਸਿਆ ਵੀ ਹੈ – ਘੋਖਿਆ ਵੀ ਹੈ ।