ਨਾਵਲ ਦੱਸਦਾ ਹੈ ਕਿ ਔਰੰਗਜ਼ੇਬ ਦੀ ਵੱਡੀ ਤੇ ਅਣਵਿਆਹੀ ਬੇਟੀ ਜ਼ੇਬੁੱਲਨਿੱਸਾ ਨੇ ਨੌਵੇਂ ਗੁਰੂ ਦੀ ਸ਼ਹਾਦਤ ਰੁਕਵਾਉਣ ਦੇ ਯਤਨ ਕੀਤੇ। ਕੋਮਲਭਾਵੀ ਸੁਭਾਅ ਦੀ ਮਾਲਕਣ ਹੋਣ ਕਰਕੇ ਉਹ ਆਪਣੇ ਪਿਤਾ ਨੂੰ ਬੇਲੋੜੇ ਤਅਸੁੱਬ ਤੇ ਸੰਗਦਿਲੀ ਤੋਂ ਬਚਣ ਦੇ ਮਸ਼ਵਰੇ ਅਕਸਰ ਦਿੰਦੀ ਰਹਿੰਦੀ ਸੀ। ਨੌਵੇਂ ਗੁਰੂ ਦੀ ਸ਼ਹਾਦਤ ਰੁਕਵਾਉਣ 'ਚ ਨਾਕਾਮੀ ਤੋਂ ਉਪਜੀ ਬੇਜ਼ਾਰੀ ਦੇ ਬਾਵਜੂਦ ਉਹ ਆਪਣੇ ਪਿਤਾ ਨੂੰ ਗੁਰੂ-ਘਰ ਨਾਲ ਹੋਰ ਆਢਾ ਨਾ ਲਾਉਣ ਦੀਆਂ ਗੁਜ਼ਾਰਿਸ਼ਾਂ ਕਰਦੀ ਹੈ। ਨਾਵਲ ਜਿਥੇ ਗੁਰੂ ਸਾਹਿਬਾਨ ਤੇ ਉਨ੍ਹਾਂ ਦੇ ਪੈਰੋਕਾਰਾਂ ਦੇ ਕੁਰਬਾਨੀ ਦੇ ਜਜ਼ਬੇ ਨੂੰ ਸਲਾਮ ਹੈ, ਉੱਥੇ ਮਜ਼ਹਬੀ ਤਅਸੁੱਬ ਤਿਆਗਣ ਤੇ ਇਨਸਾਨਪ੍ਰਸਤੀ ਦੇ ਰਾਹ ਤੁਰਨ ਦੀ ਵਕਾਲਤ ਕਰਦਾ ਹੈ।